ਵੱਡੀ ਖ਼ਬਰ: ਪੰਜਾਬੀ ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ‘ਚ ਗੋਲੀਆਂ ਮਾਰਕੇ ਕੀਤਾ ਕਤ*ਲ, ਅੰਨੇਵਾ ਹੋਈ ਫਾਇਰਿੰਗ

ਵੱਡੀ ਖ਼ਬਰ: ਪੰਜਾਬੀ ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ‘ਚ ਗੋਲੀਆਂ ਮਾਰਕੇ ਕੀਤਾ ਕਤ*ਲ, ਅੰਨੇਵਾ ਹੋਈ ਫਾਇਰਿੰਗ

ਕੈਨੇਡਾ ਤੋਂ ਇਸ ਟਾਈਮ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਪੰਜਾਬੀ ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ਚ ਗੋਲੀਆਂ ਮਾਰਕੇ ਕਤ*ਲ ਕਰ ਦਿੱਤੋ ਗਿਆ ਤੇ ਮੌਕੇ ਤੇ ਉਸ ਦੀ ਹੱਤਿਆ ਹੋ ਗਈ ਹੈ, ਤੇ ਉਸ ਦੀ ਮ੍ਰਿਤਿਕ ਦੇਹ ਲੋਕਲ ਹਸਪਤਾਲ ਦੇ ਵਿਚ ਦਾਖ਼ਲ ਕਰਵਾ ਦਿੱਤੀ ਗਈ ਹੈ I

ਇਹ ਵੀ ਜਾਣਕਾਰੀ ਮਿਲੀ ਕੇ ਗੈਂਗਸਟਰ ਸੁੱਖਾ ਦੁੱਨੇਕੇ ਦੇ ਖਿਲਾਫ ਕ*ਤਲ, ਲੁੱਟ ਖੋਹ, ਡਾਕੇਤੀ, ਚੋਰੀ, ਅਗਵਾ ਤੇ ਫਰੋਤੀ ਦੇ ਅਨੇਕਾਂ ਕੇਸ ਦਰਜ ਹਨ, ਤੇ ਇਸ ਨੂੰ ਮੱਦੇ ਨਜ਼ਰ ਰੱਖਦੇ ਉਸ ਨੂੰ ਕੈਨੇਡਾ ਦੇ ਵਿਨੀਪੈਗ ਦੇ ਵਿਚ ਘੇਰਾ ਪਾਕੇ ਤਕਰੀਬਨ 15 ਗੋਲੀਆਂ ਲਗਾਤਾਰ ਮਾਰ ਦਿਤੀਆਂ ਗਾਇਆ ਜਿਸ ਤੋਂ ਬਾਅਦ ਮੌਕੇ ਤੇ ਉਸ ਦੀ ਹੱਤਿਆ ਹੋ ਗਈ I

ਸੁਖਦੁਲ ਸਿੰਘ ਗਿੱਲ ਉਰਫ ਗੈਂਗਸਟਰ ਸੁੱਖਾ ਦੁੱਨੇਕੇ ਪੰਜਾਬ ਦੇ ਵਿੱਚੋ 2017 ਦੇ ਵਿਚ ਜਾਲੀ ਪਾਸਪੋਰਟ ਬਣਾ ਕੈਨੇਡਾ ਗਿਆ ਸੀ, ਇਹ ਵੀ ਕਿਹਾ ਜਾ ਰਿਹਾ ਹੈ ਕੇ ਗੈਂਗਸਟਰ ਸੁੱਖਾ ਦੁੱਨੇਕੇ ਦਾ ਨਾਮ 41 ਅੱਤਵਾਦੀ ਤੇ ਗੈਂਗਸਟਰਾਂ ਦੇ ਵਿਚ ਆਉਂਦਾ ਸੀ ਜੋ ਲਿਸਟ NIA ਵਲੋਂ ਜਾਰੀ ਕੀਤੀ ਗਈ ਸੀ ਕਨੇਡਾ ਦੇ ਵਿਚ ਖਾਲਿਸਤਾਨ ਨਿੱਝਰ ਤੋਂ ਬਾਅਦ ਇਹ ਵੱਡੀ ਘਟਨਾ ਹੈ ਜੋ ਪੰਜਾਬ ਨਾਲ ਮੇਲ ਖਾ ਰਹੀ ਹੈ I

ਗੈਂਗਸਟਰ ਸੁੱਖਾ ਦੁੱਨੇਕੇ ਜਿਲਾ ਮੋਗਾ ਦੇ ਵਿਚ ਪੈਂਦੇ ਪਿੰਡ ਦੂਣੋਕੇ ਦਾ ਵਸਨੀਕ ਸੀ ਜਿਸ ਤੇ 1 ਲੱਖ ਦਾ ਇਨਾਮ ਵੀ ਸਰਕਾਰ ਵਲੋਂ ਰੱਖਿਆ ਗਿਆ ਸੀ, ਗੈਂਗਸਟਰ ਸੁੱਖਾ ਦੁੱਨੇਕੇ ਦੀ ਪੁਲਿਸ ਨੂੰ ਭਾਲ ਲੰਬੇ ਸਮੇ ਤੋਂ ਚੱਲ ਰਹੀ ਸੀ I

Comments

Leave a Reply

Your email address will not be published. Required fields are marked *