Category: ਮਾਲਵਾ

  • ਗਾਰੰਟੀ ਆ ਭੀਵਾਨ ਹਸਪਤਾਲ ਤੋਂ ਸਸਤਾ ਹਸਪਤਾਲ ਨੀ ਹੋਣਾ ਪੰਜਾਬ ਵਿੱਚ

    ਗਾਰੰਟੀ ਆ ਭੀਵਾਨ ਹਸਪਤਾਲ ਤੋਂ ਸਸਤਾ ਹਸਪਤਾਲ ਨੀ ਹੋਣਾ ਪੰਜਾਬ ਵਿੱਚ

    ਗਾਰੰਟੀ ਆ ਭੀਵਾਨ ਹਸਪਤਾਲ ਤੋਂ ਸਸਤਾ ਹਸਪਤਾਲ ਨੀ ਹੋਣਾ ਪੰਜਾਬ ਵਿੱਚ

    ਭੀਵਾਨ ਹਸਪਤਾਲ ਜਿਲ੍ਹਾ ਲੁਧਿਆਣਾ ਦੇ ਜਗਰਾਓਂ ਵਿਚ ਸਥਿਤ ਹੈ, ਇਹ ਹਸਪਤਾਲ ਪੰਜਾਬ ਦੇ ਸਸਤੇ ਹਸਪਤਾਲਾਂ ਵਿਚੋਂ ਇੱਕ ਹੈ, ਇਹ ਇੱਕ ਅਜਿਹਾ ਹਸਪਤਾਲ ਹੈ ਜਿਥੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ਼ ਆਯੂਸ਼ਮਾਨ ਕਾਰਡ ਤੇ ਬਿਲਕੁਲ ਫ੍ਰੀ ਤੇ ਤਸੱਲੀਬਖ਼ਸ ਕੀਤਾ ਜਾਂਦਾ ਹੈ I

    ਭੀਵਾਨ ਹਸਪਤਾਲ ਵਿੱਚ 5 ਲੱਖ ਵਾਲੇ ਆਯੂਸ਼ਮਾਨ ਕਾਰਡ ਤੇ ਬਹੁਤ ਸਾਰੇ ਅਪ੍ਰੇਸ਼ਨ ਬਿਲਕੁਲ ਫ੍ਰੀ ਕੀਤੇ ਜਾਂਦੇ ਨੇ ਜਿਵੇਂ ਕਿ ਚੁਲ੍ਹੇ ਬਦਲਣ ਦਾ ਅਪ੍ਰੇਸ਼ਨ, ਗੁਰਦੇ ਦੀ ਪੱਥਰੀ ਦਾ ਅਪ੍ਰੇਸ਼ਨ, ਲਿਗਾਮੈਂਟ ਦਾ ਅਪ੍ਰੇਸ਼ਨ, ਬੱਚੇਦਾਨੀ ਦੀ ਰਸੌਲੀ, ਗੋਡੇ ਬਦਲਣ ਦਾ ਅਪ੍ਰੇਸ਼ਨ, ਗਦੂਦਾਂ ਦਾ ਅਪ੍ਰੇਸ਼ਨ ਆਦਿ ਬਿਲਕੁਲ ਫ੍ਰੀ ਕੀਤੇ ਜਾਂਦੇ ਨੇ, ਇਸ ਤੋਂ ਇਲਾਵਾ ਜੇਕਰ ਕੋਈ ਹੋਰ ਵੀ ਅਪ੍ਰੇਸ਼ਨ ਕਰਵਾਉਣਾ ਚਾਹੁੰਦਾ ਹੈ ਤਾਂ ਅਪ੍ਰੇਸ਼ਨ ਦਾ ਖਰਚਾ ਪੰਜਾਬ ਦੇ ਬਾਕੀ ਹਸਪਤਾਲਾਂ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਹੋਵੇਗਾ I

    ਇਸ ਹਸਪਤਾਲ ਦੀ ਇੱਕ ਖਾਸੀਅਤ ਹੋਰ ਵੀ ਹੈ ਕਿ ਇਹ ਹਸਪਤਾਲ ਹੋਰਾਂ ਹਸਪਤਾਲਾਂ ਵਾਂਗੂ ਆਯੂਸ਼ਮਾਨ ਕਾਰਡ ਤੇ ਫ੍ਰੀ ਅਪ੍ਰੇਸ਼ਨ ਦਿਖਾ ਕੈ ਰਿਪੋਰਟਾਂ ਵਿੱਚੋ ਪੈਸੇ ਨਹੀਂ ਕਮਾਉਂਦਾ ਕਿਉਂਕਿ ਇਸ ਹਸਪਤਾਲ ਵਿੱਚ ਟੈਸਟ ਵੀ ਬਿਲਕੁਲ ਫ੍ਰੀ ਕੀਤੇ ਜਾਂਦੇ ਨੇ I

    https://youtu.be/jZ9bAmcwOvY?si=uVTF17SBhiay9WjY

    ਭੀਵਾਨ ਹਸਪਤਾਲ ਵਿੱਚ ਅਗਰ ਕੋਈ ਗਰੀਬ ਜਿਸ ਕੋਲ ਨਾ ਤਾਂ ਆਯੂਸ਼ਮਾਨ ਕਾਰਡ ਹੈ ਨਾ ਹੀ ਇਲਾਜ਼ ਲਈ ਪੈਸੇ ਹਨ ਤਾਂ ਵੀ ਇਥੋਂ ਦੀ ਡਾਕਟਰ ਮੀਨੁ ਗੋਇਲ ਉਸਦਾ ਇਲਾਜ਼ ਫ੍ਰੀ ਕਰ ਦਿੰਦੀ ਹੈ ਕਿਉਂਕਿ ਡਾਕਟਰ ਦਾ ਮੰਨਨਾ ਹੈ ਕਿ ਹਰ ਕੰਮ ਪੈਸੇ ਲਈ ਨਹੀਂ ਕੀਤਾ ਜਾਂਦਾ ਕਿਉਂਕਿ ਸਾਡਾ ਮਕਸਦ ਇਹ ਹੁੰਦਾ ਹੈ ਕਿ ਇਨਸਾਨੀਅਤ ਵੀ ਕੋਈ ਚੀਜ਼ ਹੈ I

  • ਹਲਕਾ ਮਹਿਲ ਕਲਾਂ ਦੀਆ ਸਮੱਸਿਆਵਾ ਨੂੰ ਲੈਕ ਕਾਂਗਰਸੀ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੀਤੀ ਮੁਲਾਕਾਤ

    ਹਲਕਾ ਮਹਿਲ ਕਲਾਂ ਦੀਆ ਸਮੱਸਿਆਵਾ ਨੂੰ ਲੈਕ ਕਾਂਗਰਸੀ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੀਤੀ ਮੁਲਾਕਾਤ

    ਹਲਕਾ ਮਹਿਲ ਕਲਾਂ ਦੇ ਵਿਚ ਰੁਕੇ ਕੰਮਾਂ ਨੂੰ ਲੈਕੇ ਹਲਕਾ ਮਹਿਲ ਕਲਾਂ ਦੇ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੀਤੀ ਮੁਲਾਕਾਤ

    ਚੋਣਵੇ ਪੱਤਰਕਾਰਾਂ ਨਾਲ ਗੱਲ ਬੱਟ ਕਰਦਿਆਂ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਦੱਸਿਆ ਕਿ ਓਹਨਾ ਨੇ ਪਿਛਲੇ ਦਿਨੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਕੇ ਸਪਨੇ ਹਲਕੇ ਦੀਆ ਸਮੱਸਿਆਵਾ ਵਾਰੇ ਦੱਸਦੇ ਹੋਏ ਕਿਹਾ ਕਿ ਹਲਕਾ ਮਹਿਲ ਕਲਾਂ ਪਿਛਲੇ 70 ਸਾਲਾਂ ਤੋਂ ਪਛੜਿਆ ਮਹਿਸੂਸ ਕਰ ਰਿਹਾ ਹੈ ਜਿਸਦੇ ਵੱਲ ਹਲਕਾ ਵਿਧਾਇਕ ਦਾ ਆਪਣੇ ਹਲਕੇ ਪ੍ਰਤੀ ਕੋਈ ਧਿਆਨ ਨਹੀਂ ਰਿਹਾ ਅਤੇ ਜਿਨ ਨੂੰ ਮੁੱਖ ਰੱਖਕੇ ਹਲਕੇ ਵਿਚ ਅੱਜ ਸਰਕਾਰੀ ਕਾਲਜ ਲੋਕਾਂ ਦੇ ਰੁਜ਼ਗਾਰ ਲਈ ਕੋਈ ਲਘੁ ਉਦਜੋਗ ਦੀ ਬੋਹਤ ਵੱਡੀ ਕਮੀ ਰਹੀ ਹੈ ਅਤੇ ਇਹ ਹਲਕਾ ਪੈਨੁ ਹੋਣ ਕਰਕੇ ਇਸ ਹਲਕੇ ਦਾ ਕੋਈ ਵੀ ਪਿੰਡ ਦੇ ਵਿਚ ਸੀਵਰੇਜ ਨਹੀਂ ਹੈ ਅਤੇ ਨਾ ਹੀ ਕੋਈ ਖੇਤੀ ਬਾੜੀ ਸੰਬੰਧ ਵਿਚ ਖੇਤੀ ਬਾੜੀ ਸਿੱਖਿਆ ਕੇਂਦਰ ਨਹੀਂ ਹੈ ਹਲਕਾ ਮਹਿਲ ਕਲਾਂ ਰਿਜਰਬ ਹੋਣ ਕਰਕੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਹੈ

    ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਕਿਹਾ ਜਿਥੇ ਓਹਨਾ ਨੇ ਹਲਕ ਦੀਆਂ ਕਮੀਆਂ ਬਾਰੇ ਦੱਸਿਆ ਓਥੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਤੁਸੀਂ CM ਦੌਰਾਨ ਸਾਡੇ ਹਲਕੇ ਦਾ 50 % ਸੜਕਾਂ ਦੀ ਮਾੜੀ ਕਾਰਗੁਜਾਰੀ ਨੂੰ ਸਹੀ ਕੀਤਾ ਅਤੇ ਨਾਵੈ ਰੋੜਾ ਦਾ ਨਿਰਮਾਣ ਕਰਵਾਇਆ ਤੇ ਹਲਕਾ ਮਹਿਲ ਕਲਾਂ ਨੂੰ ਸਬ ਡਵੀਜਨ ਦਾ ਦਰਜ ਦੇਕੇ 70 ਸਾਲਾਂ ਦੇ ਨਰਕ ਚੋ ਮਹਿਲ ਕਲਾਂ ਨੂੰ ਬਾਹਰ ਕੱਢਿਆ, ਓਹਨਾ ਨੇ ਕਿਹਾ ਕਿ ਜਿਥੇ ਹਲਕਾ ਮਹਿਲ ਕਲਾਂ ਦੇ ਕੀਤੇ ਕੰਮਾਂ ਤੋਂ ਖੁਸ਼ ਹਨ ਓਥੇ ਪੂਰਾ ਪੰਜਾਬ ਦੇ ਲੋਕ ਉਹਨਾਂ ਦੀ 3 ਮਹੀਨੇ ਦੀ ਕਾਰਗੁਜਾਰੀ ਤੋਂ ਖੁਸ਼ ਹਨ

    ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੇ ਐਡਵੋਕੇਟ ਜਸਵੀਰ ਸਿੰਘ ਖੇੜੀ ਨਾਲ ਵਿਸ਼ੇਸ਼ ਮਿਲਣੀਂ ਦੌਰਾਨ ਓਹਨਾ ਨੂੰ ਨੂੰ ਭਰੋਸਾ ਦਵਾਈਆਂ ਕਿ ਸਰਕਾਰ ਸੱਤਾ ਵਿਚ ਆਉਣ ਤੇ ਪੰਜਾਬ ਦੇ ਹਰ ਪੇਂਡੂ ਅਤੇ ਸਹਿਰੀ ਹਲਕੇ ਦੀ ਨੋਹਾਰ ਬਦਲੀ ਜਾਵੇਗੀ

  • ਵਿਰਾਟ ਕੋਹਲੀ ਨੇ ਪੰਜਾਬੀ ਸਿੰਗਰ ਕਰਨ ਔਜਲਾ ਨੂੰ ਇੰਸਟਾਗ੍ਰਾਮ ਤੇ ਕੀਤਾ Follow

    ਵਿਰਾਟ ਕੋਹਲੀ ਨੇ ਪੰਜਾਬੀ ਸਿੰਗਰ ਕਰਨ ਔਜਲਾ ਨੂੰ ਇੰਸਟਾਗ੍ਰਾਮ ਤੇ ਕੀਤਾ Follow

    ਵਿਰਾਟ ਕੋਹਲੀ ਨੇ ਪੰਜਾਬੀ ਸਿੰਗਰ ਕਰਨ ਔਜਲਾ ਨੂੰ ਇੰਸਟਾਗ੍ਰਾਮ ਤੇ ਕੀਤਾ Follow

    ਪੰਜਾਬੀ ਸੰਗੀਤ ਨੇ ਪੰਜਾਬ ਤੋਂ ਲੈਕੇ ਪੂਰੀ ਦੁਨੀਆਂ ਵਿਚ ਧੂਮ ਮਚਾਈ ਪਈ ਹੈ I ਕਿਉਂਕਿ ਪੰਜਾਬੀ ਮਿਊਜ਼ਿਕ ਇਕ ਅਜਿਹੀ ਇੰਡਸਟਰੀ ਹੈ ਜਿਸ ਦਾ ਹਰ ਕੋਈ ਦੀਵਾਨਾ ਹੈ ਚਾਹੇ ਉਹ ਬੌਲੀਵੁੱਡ ਦਾ ਐਕਟਰ ਹੋਵੇ ਚਾਹੇ ਕੋਈ ਵਰਲਡ ਲੈਵਲ ਦਾ ਕ੍ਰਿਕਟਰ ਹੋਵੇ I ਅਜਿਹੀ ਮਿਸਾਲ ਅੱਜ ਦੇਖਣ ਨੂੰ ਮਿਲੀ ਹੈ ਕਿ ਕ੍ਰਿਕਟ ਦੇ ਬੇਤਾਜ ਬਾਦਸ਼ਾਹ VIRAT KOHLI ਨੇ instagram ਤੇ KARAN AUJLA ਨੂੰ Follow ਕਰ ਲਿਆ ਹੈ I ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ I

    Virat Kohli of India celebrates his century during the 3rd ODI match between West Indies and India at Queens Park Oval, Port of Spain, Trinidad and Tobago, on August 14, 2019. / AFP / Randy Brooks

    ਤੁਹਾਨੂੰ ਦੱਸਣਾ ਚਾਹੁਣੇ ਆ ਕਰਨ ਔਜਲੇ ਤੋਂ ਪਹਿਲਾਂ ਵੀ ਵਿਰਾਟ ਕੋਹਲੀ ਨੇ ਕਈ ਪੰਜਾਬੀ ਸਿੰਗਰਾਂ ਨੂੰ Follow ਕੀਤਾ ਹੈ I ਓਹਨਾ ਦੀ ਲਿਸਟ ਵਿਚ Ap Dhillon ਤੇ Subh ਸ਼ਾਮਿਲ ਹਨ I ਵਿਰਾਟ ਕੋਹਲੀ ਤੋਂ ਇਲਾਵਾ ਬਾਲੀਵੁੱਡ ਐਕਟਰ ਰਣਵੀਰ ਸਿੰਘ, ਸ਼ਰਧਾ ਕਪੂਰ, ਵਿੱਕੀ ਕੌਂਸਲ ਆਦਿ ਵੀ ਕਰਨ ਔਜਲਾ ਦੇ ਗਾਣਿਆਂ ਤੇ ਰੀਲਾਂ ਬਣਾਉਂਦੇ ਨੇ ਤੇ ਉਸਦੇ ਗਾਣਿਆਂ ਨੂੰ ਸੋਸ਼ਲ ਮੀਡਿਆ ਤੇ ਸ਼ੇਅਰ ਵੀ ਕਰਦੇ ਨੇ I ਪੰਜਾਬੀ ਇੰਡਸਟਰੀ ਦਾ ਇਸ ਲੈਵਲ ਤੇ ਜਾਣਾ ਵੀ ਇੰਡਸਟਰੀ ਲਈ ਚੰਗੇ ਸੰਕੇਤ ਹਨ ਕਿਉਂਕਿ ਇਸ ਨਾਲ ਪੰਜਾਬੀ ਸਿੰਗਰਾਂ ਨੂੰ ਬੌਲੀਵੁੱਡ ਚ ਜਾਣ ਦੇ ਰਸਤੇ ਖੁੱਲ੍ਹ ਜਾਂਦੇ ਹਨ I

    ਵਿਰਾਟ ਕੋਹਲੀ ਤੋਂ ਪਹਿਲਾਂ ਵੀ ਬਹੁਤ ਕ੍ਰਿਕਟਰ ਪੰਜਾਬੀ ਗਾਣੇ ਸੁਣਦੇ ਹਨ ਉਦਾਹਰਣ ਦੇ ਤੌਰ ਤੇ ਕ੍ਰਿਕਟਰ ਸਿਖਰ ਧਵਨ ਵੀ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਫੈਨ ਸੀ I ਉਸ ਨੇ ਵੀ ਸਿੱਧੂ ਮੂਸੇਵਾਲੇ ਦੇ ਗਾਣਿਆਂ ਤੇ ਇੰਸਟਾਗ੍ਰਾਮ ਤੇ ਬਹੁਤ ਰੀਲਾਂ ਬਣਾਈਆਂ ਹਨ I ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੇ ਮਰਨ ਤੋਂ ਪਹਿਲਾਂ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਆਪਸੀ ਵਿਵਾਦਾਂ ਚ ਰਹੇ ਹਨ I ਹੁਣ ਦੇਖਣ ਨੂੰ ਹੋਵੇਗਾ ਕੇ ਹੁਣ ਸਿੱਧੂ ਦੇ ਫੈਨ ਕਰਨ ਔਜਲਾ ਦੀ ਇਸ ਪ੍ਰਾਪਤੀ ਨੂੰ ਕਿਸ ਤਰਾਂ ਦੇਖਣਗੇ

    ਇਸ ਤੋਂ ਪਹਿਲਾਂ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਤੇ ਵੀ ਪੰਜਾਬੀ ਸਿੰਗਰ ਗੁਰਦਾਸ ਮਾਨ ਦਾ ਅਖਾੜਾ ਲੱਗਣਾ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕ੍ਰਿਕਟਰ ਵਿਰਾਟ ਕੋਹਲੀ ਦਾ ਪੰਜਾਬੀ ਸੰਗੀਤ ਨਾਲ ਬਹੁਤ ਪਿਆਰ ਹੈ I ਅਜਿਹਾ ਕੋਈ ਵੀ ਬੌਲੀਵੁੱਡ ਦੀ ਪਾਰਟੀ ਜਾਂ ਪ੍ਰੋਗਰਾਮ ਨਹੀਂ ਜਿਸ ਵਿਚ ਪੰਜਾਬੀ ਗਾਣੇ ਨਾ ਚਲਦੇ ਹੋਣ I

  • ਗੁਰੂਘਰਾਂ ਵਿਚ ਚੱਲ ਰਹੀ ਕੜਾਹ ਪ੍ਰਸਾਦ ਲਈ 10 ਰੁਪਏ ਵਾਲੀ ਪਰਚੀ ਬੰਦ ਦਾ ਉਠਿਆ ਵਿਵਾਦ

    ਗੁਰੂਘਰਾਂ ਵਿਚ ਚੱਲ ਰਹੀ ਕੜਾਹ ਪ੍ਰਸਾਦ ਲਈ 10 ਰੁਪਏ ਵਾਲੀ ਪਰਚੀ ਬੰਦ ਦਾ ਉਠਿਆ ਵਿਵਾਦ

    ਗੁਰੂਘਰਾਂ ਵਿਚ ਚੱਲ ਰਹੀ ਕੜਾਹ ਪ੍ਰਸਾਦ ਲਈ 10 ਰੁਪਏ ਵਾਲੀ ਪਰਚੀ ਬੰਦ ਦਾ ਉਠਿਆ ਵਿਵਾਦ

    ਕਾਫੀ ਟਾਇਮ ਤੋਂ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਗੁਰੂਘਰ ਪ੍ਰਸਾਦ ਵਾਲੇ ਕਾਊਂਟਰ ਉੱਪਰ ਲਿਖਿਆ ਸੀ ਕਿ ਮੱਥਾ ਟੇਕਣ ਲਈ ਪ੍ਰਸਾਦ ਲੈਣ ਲਈ 10 ਰੁਪਏ ਵਾਲੀ ਪਰਚੀ ਬੰਦ ਹੈ ਜੀ I ਇਸ ਵਾਇਰਲ ਪੋਸਟ ਨੇ ਸਿੱਖ ਸਿਧਾਂਤਾਂ ਉੱਪਰ ਇਕ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ ਅਤੇ ਗਰੀਬ ਸ਼ਰਧਾਲੂਆਂ ਦੇ ਮਨ ਨੂੰ ਠੇਸ ਵੀ ਪਹੁੰਚੀ ਹੈ I

    ਗੁਰੂਘਰਾਂ ਵਿਚ ਜੋ ਇਹ ਚੱਲ ਰਿਹਾ ਹੈ ਇਹ ਗੁਰੂ ਦੇ ਸਿਧਾਤਾਂ ਤੇ ਬਿਲਕੁਲ ਉਲਟ ਹੈ ਗੁਰੂ ਸਾਹਿਬਾਨ ਨੇ ਗੁਰੂਘਰ ਇਸ ਕਰਕੇ ਬਣਾਏ ਸੀ ਤਾਂ ਕਿ ਲੋਕ ਗੁਰਬਾਣੀ ਦੇ ਲੜ ਲੱਗ ਕੈ ਆਪਣਾ ਜੀਵਨ ਸਵਾਰ ਸਕਣ ਪਰ ਅਜੋਕੇ ਗੁਰੂਘਰਾਂ ਵਿਚ ਚਿੱਟੇ ਕੱਪੜਿਆਂ ਵਿਚ ਬੈਠੇ ਘੜੱਮ ਚੌਧਰੀਆਂ ਨੇ ਗੁਰੂਘਰਾਂ ਨੂੰ ਵਪਾਰ ਦਾ ਸਾਧਨ ਬਣਾ ਲਿਆ I ਇਸ ਤਰਾਂ ਜਾਪ ਰਿਹਾ ਹੈ ਜਿਵੇ ਇਹਨਾਂ ਦੇ ਪਿੱਛੇ ਕੋਈ ਬਹੁਤ ਵੱਡੀ ਸਿੱਖ ਵਿਰੋਧੀ ਪਾਵਰ ਕੰਮ ਕਰ ਰਹੀ ਹੋਵੇ ਈ

    ਵੈਸੇ ਤਾਂ SGPC ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ) ਗੁਰੂਘਰ ਦੇ ਹਰ ਮਸਲੇ ਵਿਚ ਆਪਣਾ ਬਿਆਨ ਦਿੰਦੀ ਹੈ ਪਰ SGPC ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ) ਨੂੰ ਚਾਹੀਦਾ ਹੈ ਕਿ ਗੁਰੂਘਰਾਂ ਪ੍ਰਸਾਦ ਦੇ ਨਾਮ ਤੇ ਚੱਲ ਰਹੇ ਇਸ ਵਪਾਰ ਤੇ ਵੀ ਵਿਸੇਸ ਧਿਆਨ ਦਿੱਤਾ ਜਾਵੇ ਤਾਂ ਜੋ ਗਰੀਬ ਇਨਸਾਨ ਵੀ ਜਿਸ ਕੋਲ ਪੈਸੇ ਨਹੀਂ ਹਨ ਉਹ ਵੀ ਪ੍ਰਸਾਦ ਲੈ ਸਕੇ ਕਿਉਂਕਿ ਗੁਰੂ ਸਾਹਿਬਾਨ ਨੇ ਵੀ ਕਿਹਾ ਸੀ ਕਿ ਗੁਰੂਘਰ ਵਿਚ ਸਭ ਇਨਸਾਨ ਚਾਹੇ ਉਹ ਅਮੀਰ ਹੋਵੇ ਜਾਂ ਗਰੀਬ ਸਭ ਇਕ ਹਨ I

    ਇਸ ਗੱਲ ਤੋਂ ਇਹ ਵੀ ਸਪਸ਼ੱਟ ਹੁੰਦਾ ਹੈ ਕਿ ਸ਼ਰਧਾ ਤੇ ਪੈਸੇ ਦਾ ਬਹੁਤ ਵੱਡਾ ਮੇਲ ਹੈ ਕਿਉਂਕਿ ਫੇਰ ਤਾਂ ਜਿਸ ਇਨਸਾਨ ਕੋਲ ਪੈਸੇ ਜ਼ਿਆਦਾ ਹਨ ਉਹ ਹਜਾਰਾਂ ਦੀ ਵੀ ਦੇਗ ਪ੍ਰਸਾਦ ਕਰਵਾ ਸਕਦਾ ਹੈ ਅਤੇ ਜਿਸ ਗਰੀਬ ਇਨਸਾਨ ਕੋਲ 10 ਰੁਪਏ ਹਨ ਉਸ ਦੀ ਗੁਰੂ ਪ੍ਰਤੀ ਸ਼ਰਧਾ ਬਿਲਕੁਲ ਨਹੀਂ ਹੈ ਫੇਰ ਤਾਂ ਗੁਰੂ ਸਾਹਿਬਾਨ ਵੀ ਪੈਸੇ ਵਾਲਿਆਂ ਦੀਆਂ ਅਰਦਾਸਾਂ ਹੀ ਪੁਰੀਆ ਕਰਨਗੇ I

    ਪਿਛਲੇ ਲੰਬੇ ਸਮੇਂ ਤੋਂ ਇਕ ਵਿਵਾਦ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਸਿੱਧਾ Live ਪ੍ਰਸਾਰਣ ਇਕ ਨਿਜੀ ਚੈਨਲ ਨੂੰ ਦੇਣ ਵਾਲਾ ਵੀ ਚਲ ਰਿਹਾ ਸੀ ਕਿਉਂਕਿ ਉਹ ਚੈਨਲ ਫ੍ਰੀ ਵਾਲਾ ਚੈਨਲ ਨਹੀਂ ਹੈ ਜਿਸ ਕਰਕੇ ਉਹ ਚੈਨਲ ਗੁਰਬਾਣੀ ਨੂੰ Live ਕਰਕੇ ਕਰੋੜਾਂ ਰੁਪਏ ਕਮਾ ਰਿਹਾ ਸੀ I ਮੌਜੂਦਾ ਸਰਕਾਰ ਨੇ ਇਸ ਗੱਲ ਦਾ ਖੁੱਲ੍ਹ ਕਿ ਵਿਰੋਧ ਵੀ ਕੀਤਾ ਗਿਆ ਸੀ ਕਿ ਗੁਰਬਾਣੀ ਨੂੰ ਇਸ ਤਰਾਂ ਵੇਚਣਾ ਗੁਰੂ ਦੀ ਸਿੱਖਿਆ ਦੇ ਬਿਲਕੁਲ ਉਲਟ ਹੈ I

  • ਪਟਿਆਲਾ ਵਿਚ ਬਜ਼ੁਰਗ ਦੀ ਡੰਡੇ ਨਾਲ ਕੁੱਟ ਮਾਰ ਕਰਨ ਵਾਲ਼ੇ ASI ਸ਼ਾਮ ਲਾਲ ਨੂੰ ਕੀਤਾ ਸਸਪੈਂਡ

    ਪਟਿਆਲਾ ਵਿਚ ਬਜ਼ੁਰਗ ਦੀ ਡੰਡੇ ਨਾਲ ਕੁੱਟ ਮਾਰ ਕਰਨ ਵਾਲ਼ੇ ASI ਸ਼ਾਮ ਲਾਲ ਨੂੰ ਕੀਤਾ ਸਸਪੈਂਡ

    ਪਟਿਆਲਾ ਵਿਚ ਬਜ਼ੁਰਗ ਦੀ ਡੰਡੇ ਨਾਲ ਕੁੱਟ ਮਾਰ ਕਾਰਨ ਵਾਲ਼ੇ ASI ਸ਼ਾਮ ਲਾਲ ਨੂੰ ਕੀਤਾ ਸਸਪੈਂਡ

    ਸੋਸ਼ਲ ਮੀਡਿਆ ਤੇ ਕੱਲ ਦੀ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਪਟਿਆਲਾ ਤੋਂ ASI ਸ਼ਾਮ ਲਾਲ ਇਕ ਬਜ਼ੁਰਗ ਦੀ ਬੁਰੀ ਤਰਾਂ ਡੰਡੇ ਨਾਲ ਕੁੱਟ ਮਾਰ ਕਰ ਰਿਹਾ ਹੈ, ਜਿਸ ਨਾਲ ਬਜ਼ੁਰਗ ਆਪਣੇ ਆਪ ਨੂੰ ਬਚਾਉਂਦਾ ਹੋਇਆ ਤੇ ਬੇਬਸ ਹੋਇਆ ਨਜ਼ਰ ਆ ਰਿਹਾ ਹੈ

    ਪਰ ਜਦ ਮੀਡਿਆ ਨਾਲ ਬਜ਼ੁਰਗ ਨੇ ਗੱਲ ਬਾਤ ਕੀਤੀ ਤਾ ਦੱਸਿਆ ਕੀ ਰੋਜ਼ ਦੀ ਤਰਾਂ ਉਹ ਬਜ਼ੁਰਗ ਆਪਣੀ ਦੁਕਾਨ ਤੇ ਬੇਠਾ ਸਾਮਾਨ ਲਗਾ ਰਿਹਾ ਸੀ ਤੇ ਉਸੇ ਸਮੇ ਉਸ ਕੋਲ ASI ਸ਼ਾਮ ਲਾਲ ਆਇਆ ਤੇ ਬਜ਼ੁਰਗ ਤੋਂ 200 ਰੁਪਏ ਮੰਗਣਾ ਸ਼ੁਰੂ ਕਰ ਦਿੱਤਾ ਪਰ ਜਦ ਬਜ਼ੁਰਗ ਵੱਲੋਂ ASI ਸ਼ਾਮ ਲਾਲ ਨੂੰ ਕਿਹਾ ਗਿਆ ਕੀ ਹਜੇ ਤੱਕ ਤਾ ਮੇਰੀ ਬੋਹਣੀ ਵੀ ਨਹੀਂ ਹੋਈ ਤਾਂ ASI ਸ਼ਾਮ ਲਾਲ ਵਲੋਂ ਬਜ਼ੁਰਗ ਨੂੰ ਧਮਕਾਇਆ ਗਿਆ ਕੇ ਮੈਨੂੰ ਪੈਸੇ ਦੇ ਮੈਂ ਸ਼ਰਾਬ ਪੀਣੀ ਹੈ ਤੇ ਬਜ਼ੁਰਗ ਨੂੰ ਡੰਡੇ ਮਾਰ ਕੇ ਕੁੱਟਣ ਲੱਗਾ ਤੇ ਉਸੇ ਸਮੇ ਚੋਂਕ ਦੇ ਵਿਚ ਖੜੇ ਇਕ ਸਖਸ਼ ਵਲੋਂ ਉਸ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿਤੀ ਗਈ

    ASI ਸ਼ਾਮ ਲਾਲ ਦੀ ਅਨਾਜ ਮੰਡੀ ਥਾਣਾ ਪਟਿਆਲਾ ਵਿਖੇ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਸੀ ਤੇ ਜਦ ASI ਸ਼ਾਮ ਲਾਲ ਦੀ ਇਹ ਘਟਨਾ ਅਨਾਜ ਮੰਡੀ ਥਾਣਾ ਪਟਿਆਲਾ ਦੇ ਮੁੱਖ ਅਫਸਰ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਪਹਿਲਾਂ ਤਾਂ ਉਸ ਘਟਨਾ ਦੀ ਪੂਰੀ ਜਾਂਚ ਕੀਤੀ ਤੇ ਫਿਰ ASI ਸ਼ਾਮ ਲਾਲ ਨੂੰ ਨੌਕਰੀ ਤੋਂ ਕੱਢ ਲਾਇਨ ਹਾਜਰ ਕਰ ਦਿੱਤਾ, ਜਿਸ ਤੋਂ ਬਾਅਦ ਅਨਾਜ ਮੰਡੀ ਥਾਣਾ ਪਟਿਆਲਾ ਦੇ ਮੁੱਖ ਅਫਸਰ ਦੀ ਪਟਿਆਲਾ ਵਾਸੀਆਂ ਵਲੋਂ ਪ੍ਰਸ਼ੰਸ਼ਾ ਵੀ ਕੀਤੀ ਗਈ

    ਪਟਿਆਲਾ ਵਾਸੀਆਂ ਵਲੋਂ ਇਹ ਵੀ ਦੱਸਿਆ ਗਿਆ ASI ਸ਼ਾਮ ਲਾਲ ਪਹਿਲਾ ਵੀ ਨਸ਼ੇ ਦੀ ਹਾਲਤ ਵਿਚ ਡਿਊਟੀ ਕਰਦਾ ਸੀ ਤੇ ਨਸ਼ੇ ਦੀ ਹਾਲਤ ਵਿਚ ਲੋਕ ਨੂੰ ਪ੍ਰੇਸ਼ਾਨ ਕਰਦਾ ਸੀ ਤੇ ਜਿਸ ਦੀ ਸ਼ਕਾਇਤ ਅਨਾਜ ਮੰਡੀ ਥਾਣਾ ਪਟਿਆਲਾ ਦੇ ਮੁੱਖ ਅਫਸਰ ਨੂੰ ਕੀਤੀ ਗਈ ਸੀ ਜਿਸ ਦੇ ਵਿਚ ਉਸ ਨੂੰ ਆਖਰੀ ਚੇਤਾਵਨੀ ਦੇਕੇ ਛੱਡ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਗਿਆ ਸੀ ਕੇ ਅਗਰ ਅੱਗੇ ਤੋਂ ਇਸ ਤਰਾਂ ਦੀ ਕੋਈ ਵੀ ਸ਼ਕਾਇਤ ਆਈ ਤਾਂ ਉਸ ਤੇ ਸ਼ਖਤੀ ਨਾਲ ਕਾਰਵਾਈ ਕੀਤੀ ਜਾਵੇਗੀ

  • ਇਸ ਪਿੰਡ ਦੇ SC ਪੰਚਾਇਤ ਮੈਂਬਰ ਨੇ ਆਪਣੇ ਹੀ ਪਿੰਡ ਦੇ ਸਰਪੰਚ ਖਿਲਾਫ ਭੁੱਖ ਹੜਤਾਲ ਕੀਤੀ ਸ਼ੁਰੂ ਪੜੋ ਪੂਰੀ ਖ਼ਬਰ

    ਇਸ ਪਿੰਡ ਦੇ SC ਪੰਚਾਇਤ ਮੈਂਬਰ ਨੇ ਆਪਣੇ ਹੀ ਪਿੰਡ ਦੇ ਸਰਪੰਚ ਖਿਲਾਫ ਭੁੱਖ ਹੜਤਾਲ ਕੀਤੀ ਸ਼ੁਰੂ ਪੜੋ ਪੂਰੀ ਖ਼ਬਰ

    ਇਸ ਪਿੰਡ ਦੇ SC ਪੰਚਾਇਤ ਮੈਂਬਰ ਨੇ ਆਪਣੇ ਹੀ ਪਿੰਡ ਦੇ ਸਰਪੰਚ ਖਿਲਾਫ ਭੁੱਖ ਹੜਤਾਲ ਕੀਤੀ ਸ਼ੁਰੂ ਪੜੋ ਪੂਰੀ ਖ਼ਬਰ

    ਇਹ ਖ਼ਬਰ ਪਿੰਡ ਕੈਰੇ ( ਬਰਨਾਲਾ ) ਤੋਂ ਸਾਹਮਣੇ ਆ ਰਹੀ ਹੈ ਜਿਥੇ ਕੀ SC ਸਮਾਜ ਦੇ ਪੰਚਾਇਤ ਮੈਂਬਰ ਨੇ ਆਪਣੇ ਹੀ ਪਿੰਡ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਖਿਲਾਫ ਭੁੱਖ ਹੜਤਾਲ ਸ਼ੁਰੂ ਕੀਤੀ, ਜਿਸਦੇ ਵਿਚ ਉਸਨੇ ਦੱਸਿਆ ਕੀ ਜਦ ਪਿੰਡ ਕੈਰਿਆਂ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੂੰ SC ਸਮਾਜ ਦੇ ਪੰਚਾਇਤ ਮੈਂਬਰ ਵਲੋਂ ਕੋਈ ਵੀ ਵਾਰਡ ਨੰਬਰ 1 ਦੇ ਵਿਕਾਸ ਲਈ ਕਿਹਾ ਜਾਂਦਾ ਸੀ ਤਾ ਹਮੇਸ਼ਾ ਸਰਪੰਚ ਵਲੋਂ ਉਸ ਨੂੰ ਅਣਗੌਲਾ ਕੀਤਾ ਜਾਂਦਾ ਸੀ

    ਜਦ ਪਿੰਡ ਦੀ ਸੱਥ ਵਿਚ ਇਹ ਮੁੱਦਾ ਚੁਕਿਆ ਜਾਂਦਾ ਸੀ ਤਾਂ ਸਰਪੰਚ ਵਲੋਂ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਜਿਸ ਤੋਂ ਪੂਰਾ SC ਮੁਹੱਲਾ ( ਵਾਰਡ ਨੰਬਰ 1 ) ਪ੍ਰੇਸ਼ਾਨ ਸੀ, ਤੇ ਜਦ SC ਸਮਾਜ ਦੇ ਪੰਚਾਇਤ ਮੈਂਬਰ ਨੇ ਆਪਣੇ ਹੀ ਪਿੰਡ ਵਾਸੀਆਂ ਨਾਲ ਇਹ ਚੀਜ ਦੀ ਗੱਲ ਕਰਨੀ ਚਾਹੀ ਤਾ ਪਿੰਡ ਵਲੋਂ ਵੀ ਇਹ ਗੱਲ ਵਿਚ ਹਾਮੀ ਭਰੀ ਗਈ ਕੇ ਸਰਪੰਚ ਵਲੋਂ ਆਪਣੇ SC ਮੁਹੱਲਾ ( ਵਾਰਡ ਨੰਬਰ 1 ) ਵਿਚ ਕੋਈ ਵੀ ਕੰਮ ਨਹੀਂ ਕਰਵਾਇਆ ਜਾ ਰਿਹਾ

    ਕਈ ਵਾਰ ਪਿੰਡ ਕੈਰਿਆਂ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੂੰ ਆਪਣੇ SC ਮੁਹੱਲਾ ( ਵਾਰਡ ਨੰਬਰ 1 ) ਵਿਚ ਕੰਮ ਸ਼ੁਰੂ ਕਾਰਨ ਦੀ ਅਪੀਲ ਵੀ ਕੀਤੀ ਗਈ ਕੇ ਸਾਡੇ ਆਪਣੇ SC ਮੁਹੱਲਾ ( ਵਾਰਡ ਨੰਬਰ 1 ) ਵਿਚ ਗਲੀ ਚ ਲਾਕ ਇੱਟ ਦਾ ਜਾਂ ਫਿਰ ਨਾਲੀਆਂ ਪੱਕੀਆਂ ਕਰਵਾਓਣ ਦਾ ਕੰਮ ਸ਼ੁਰੂ ਕੀਤਾ ਜਾਵੇ, ਪਰ ਜਿਸ ਤੇ ਪਿਛਲੇ 4 ਸਾਲਾਂ ਤੋਂ ਕੋਈ ਧਿਆਨ ਨਹੀਂ ਦਿੱਤਾ ਜਾਂ ਰਿਹਾ ਸੀ ਜਿਸ ਤੋਂ ਪੂਰਾ SC ਮੁਹੱਲਾ ( ਵਾਰਡ ਨੰਬਰ 1 ) ਪ੍ਰੇਸ਼ਾਨ ਸੀ

    ਤੇ ਇਸ ਗੱਲ ਤੋਂ ਅੱਕ ਕੇ SC ਸਮਾਜ ਦੇ ਪੰਚਾਇਤ ਮੈਂਬਰ ਨੇ ਆਪਣੇ ਹੀ ਪਿੰਡ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਿਸ ਵਿਚ SC ਸਮਾਜ ਦੇ ਪੰਚਾਇਤ ਮੈਂਬਰ ਤੇ ਪਿੰਡ ਦੇ ਲੋਕਾਂ ਨੇ ਉਸਦਾ ਸਾਥ ਦਿੱਤਾ ਤੇ ਜਿਸ ਦੀ ਖ਼ਬਰ ਸੋਸ਼ਲ ਮੀਡਿਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ

  • ਸ਼ੇਰਪੁਰ ਦੇ ਇਸ ਚਿੱਟੇ ਦੇ ਸੌਦਾਗਰ ਦਾ ਹੋਇਆ ਪਰਦਾ ਫਾਸ਼ ਸੀਜ ਹੋਈ ਸਾਰੀ ਪ੍ਰਾਪਰਟੀ ਪੜੋ ਸਾਰੀ ਖ਼ਬਰ

    ਸ਼ੇਰਪੁਰ ਦੇ ਇਸ ਚਿੱਟੇ ਦੇ ਸੌਦਾਗਰ ਦਾ ਹੋਇਆ ਪਰਦਾ ਫਾਸ਼ ਸੀਜ ਹੋਈ ਸਾਰੀ ਪ੍ਰਾਪਰਟੀ ਪੜੋ ਸਾਰੀ ਖ਼ਬਰ

     

    ਪਿਛਲੇ ਦਿਨ ਸ਼ੇਰਪੁਰ ਦੇ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇ ਦੇ ਰੋਕਥਾਮ ਲਈ ਇਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿਚ ਕਸਬਾ ਸ਼ੇਰਪੁਰ ਥਾਣਾ ( ਸੰਗਰੂਰ ) ਦੇ ਪਤਵੰਤੇ ਸੱਜਣ ਤੇ ਪਿੰਡ ਵਾਸੀ ਸ਼ਾਮਿਲ ਹੋਏ, ਜਿਸ ਵਿਚ ਨਸ਼ੇ ਦੇ ਬੁਰੇ ਨਤੀਜੇ ਵਾਰੇ ਦੱਸਿਆ ਗਿਆ ਤੇ ਨਸ਼ਾ ਕਿਸ ਤਰਾਂ ਛੱਡ ਸਕਦੇ ਹਾਂ ਇਸ ਦਾ ਤਰੀਕਾ ਵੀ ਲੋਕਾਂ ਨੂੰ ਦਸਿਆ ਗਿਆ

    ਇਸ ਪ੍ਰੋਗਰਾਮ ਦੇ ਵਿਚ ਸੰਗਰੂਰ ਦੇ SSP ਸੁਰਿੰਦਰ ਲਾਂਬਾ ਤੇ ਧੂਰੀ ਤੋਂ SP ਯੁਗੇਸ਼ ਸ਼ਰਮਾ ਨੇ ਹਾਜਰੀ ਲਗਵਾਈ ਜੋ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਦੀ ਅਗਵਾਈ ਦੇ ਵਿਚ ਕੀਤਾ ਗਿਆ, ਤੇ ਪਿੰਡ ਹੋਰ ਵੀ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਦਿਤੇ ਤੇ ਇਸ ਨਾ ਮੁਰਾਦ ਬਿਮਾਰੀ ਤੋਂ ਕਿਸ ਤਰਾਂ ਛੁਟਕਾਰਾ ਪਾ ਸਕਦੇ ਹਾਂ ਲੋਕਾਂ ਨੂੰ ਇਸ ਗੱਲਾਂ ਤੇ ਚਾਨਣਾ ਪਾਇਆ ਗਿਆ

    ਸੰਗਰੂਰ ਦੇ SSP ਸੁਰਿੰਦਰ ਲਾਂਬਾ ਨੇ ਪਿੰਡ ਸ਼ੇਰਪੁਰ ਦੇ ਵਿਚ ਬਣੀ ਨਸ਼ਾ ਚੜਾਉ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਨੌਜਵਾਨਾਂ ਦੀ ਪਿੰਡ ਪਿੰਡ ਵਿਚ ਲੋੜ ਹੈ, ਤਾਂ ਜੋ ਇਸ ਨਸ਼ੇ ਦਾ ਖ਼ਾਤਮਾ ਹੋ ਸਕੇ, ਇਸ ਪ੍ਰੋਗਰਾਮ ਦੇ ਵਿਚ SSP ਸੁਰਿੰਦਰ ਲਾਂਬਾ ਨੇ ਯੁਵਕ ਸੇਵਾਮਾ ਕਲੱਬ ਖੇੜੀ ਚਹਿਲਾਂ ਤੇ ਨਸ਼ਾ ਚੜਾਉ ਕਮੇਟੀ ਸ਼ੇਰਪੁਰ ਨੂੰ 20000 ਰੁਪਏ ਫੁੱਟਬਾਲ ਤੇ ਵਾਲੀਬਾਲ ਕਿਟਾਂ ਲਈ ਦੇਣ ਦਾ ਵਾਧਾ ਵੀ ਕੀਤਾ

    ਤੇ ਇਸ ਪ੍ਰੋਗਰਾਮ ਦੇ ਵਿਚ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਵਲੋਂ ਇਹ ਵੀ ਅਪੀਲ ਕੀਤੀ ਗਈ ਕੇ ਅਗਰ ਕੋਈ ਵੀ ਨੌਜਵਾਨ ਜਨਾਸ਼ ਛੱਡਣਾ ਚਾਉਂਦਾ ਤਾਂ ਉਹ ਸਾਡੇ ਨਾਲ ਰਾਬਤਾ ਕਰੇ ਅਸੀ ਉਸ ਦੀ ਪਹਿਚਾਣ ਗੁਪਤ ਰੱਖਾਂਗੇ ਤੇ ਉਸ ਨੂੰ ਨਸ਼ਾ ਚੜਾਉ ਕੈੰਪ ਦੇ ਵਿਚ ਭਾਰਤੀ ਕਰਵਾਇਆ ਜਾਵੇਗਾ ਤੇ ਇਸ ਦੇ ਵਿਚ ਉਸ ਨਸ਼ਾ ਛੱਡਣ ਵਾਲੇ ਤੇ ਜੋ ਵੀ ਖਰਚਾ ਆਵੇਗਾ ਉਹ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਵਲੋਂ ਕੀਤਾ ਜਾਵੇਗਾ

     

    https://youtu.be/X_8cETw4i_U

    ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਵਲੋਂ ਇਹ ਵੀ ਵਿਸ਼ਵਾਸ਼ ਦਵਾਈਆਂ ਗਿਆ ਕੀ ਜੇਕਰ ਮੇਰੇ ਏਰੀਆ ਸ਼ੇਰਪੁਰ ਥਾਣਾ ਦੇ ਵਿਚ ਕੋਈ ਵੀ ਨਸ਼ਾ ਵੇਚਦਾ ਮੈਨੂੰ ਮਿਲਿਆ ਉਸ ਨਾਲ ਕਿਸ ਵੀ ਤਰਾਂ ਦੀ ਨਰਮੀ ਨਹੀਂ ਵਰਤੀ ਜਾਵੇਗੀ ਤੇ ਉਸ ਤੇ ਹਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਸ ਨੂੰ ਜੇਲ ਭੇਜਿਆ ਜਾਵੇਗਾ 

  • ਲੁਧਿਆਣਾ ‘ਚ ਚੂੜੇ ਵਾਲੇ ਬਾਬੇ ਦਾ ਉਸਦੇ ਹੀ ਡੇਰੇ ‘ਚ ਵੜ੍ਹਕੇ ਕੁਟਾਪਾ, ਨਾਲ ਡੇਰੇ ਚ ਮੌਜੂਦ ਭਗਤਾਂ ਨੇ ਕਿਹਾ ਸਾਡਾ ਵੀ ਕੀਤਾ ਕੁਟਾਪਾ

    ਲੁਧਿਆਣਾ ‘ਚ ਚੂੜੇ ਵਾਲੇ ਬਾਬੇ ਦਾ ਉਸਦੇ ਹੀ ਡੇਰੇ ‘ਚ ਵੜ੍ਹਕੇ ਕੁਟਾਪਾ, ਨਾਲ ਡੇਰੇ ਚ ਮੌਜੂਦ ਭਗਤਾਂ ਨੇ ਕਿਹਾ ਸਾਡਾ ਵੀ ਕੀਤਾ ਕੁਟਾਪਾ

    ਲੁਧਿਆਣਾ ‘ਚ ਚੂੜੇ ਵਾਲੇ ਬਾਬੇ ਦਾ ਉਸਦੇ ਹੀ ਡੇਰੇ ‘ਚ ਵੜ੍ਹਕੇ ਕੁਟਾਪਾ, ਨਾਲ ਡੇਰੇ ਚ ਮੌਜੂਦ ਭਗਤਾਂ ਨੇ ਕਿਹਾ ਸਾਡਾ ਵੀ ਕੀਤਾ ਕੁਟਾਪਾ

    ਇਹ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਇਕ ਬਾਬੇ ਦੀ ਉਸੇ ਦੇ ਡੇਰੇ ਵਿਚ ਕੁਟਾਪਾ ਕਰਨ ਦੀ ਖ਼ਬਰ ਆਈ ਹੈ, ਕਿਹਾ ਜਾ ਰਿਹਾ ਹੈ ਕੀ ਬਾਬੇ ਦੇ ਨਾਲਦੇ ਸ਼ਰਧਾਲੂ ਵੀ ਜੋ ਡੇਰੇ ਵਿਚ ਮੌਜੂਦ ਸਨ ਓਹਨਾ ਦੀ ਵੀ ਕੁੱਟਮਾਰ ਦੀ ਖ਼ਬਰ ਆਈ ਹੈ,
    ਤੇ ਜਿਸ ਦੀ ਦਰਖ਼ਾਸਤ ਨੇੜੇ ਦੇ ਥਾਣਾ ਵਿਖੇ ਕੀਤੀ ਗਈ ਹੈ

    ਗੱਲਬਾਤ ਕਰਦੇ ਦੱਸਿਆ ਕੀ ਜਦ ਚੂੜੇ ਵਾਲੇ ਬਾਬਾ ਤੇ ਕੁਝ ਸ਼ਰਧਾਲੂ ਜਦ ਸ਼ਾਮੀ ਡੇਰੇ ਵਿਚ ਮੌਜੂਦ ਸਨ ਉਸੇ ਟੀਮ ਕੁਜ ਮੁੰਡੇ ਡੇਰੇ ਵਿਚ ਆਏ ਤੇ ਆਕੇ ਮੰਡੀ ਸ਼ਬਦਾਵਲੀ ਬੋਲਣ ਲੱਗੇ, ਤੇ ਜਦ ਓਹਨੂੰ ਨੂੰ ਡੇਰੇ ਦੇ ਸਮਰਥਕਾਂ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾ ਓਹਨਾ ਵਲੋਂ ਮਾਰ ਕੁੱਟ ਸ਼ੁਰੂ ਕਰ ਦਿਤੀ ਗਈ, ਜਿਸ ਵਿਚ ਕਿਸੇ ਦੇ ਜਾਣੀ ਨੁਕਸਾਨ ਹੋਣ ਤੋਂ ਬਚਾ ਹੋਇਆ

    ਪਰ ਜਦ ਉਹ ਮੁੰਡੇ ਡੇਰੇ ਦੇ ਹਾਲ ਅੰਦਰ ਦਾਖ਼ਲ ਹੋਏ ਤਾ ਬਾਬਾ ਜੀ ਨੂੰ ਪਹਿਲਾ ਅਨਾਪ ਸ਼ਨਾਪ ਬੋਲਣਾ ਸ਼ੁਰੂ ਕਰ ਦਿਤਾ ਜਿਸ ਤੋਂ ਬਾਦ ਬਾਬਾ ਜੀ ਵਲੋਂ ਓਹਨੂੰ ਨੂੰ ਬਾਹਰ ਜਾਣ ਲਈ ਕਿਹਾ ਗਿਆ, ਤੇ ਓਹਨਾ ਮੁੰਡਿਆਂ ਵਲੋਂ ਬਾਹਰ ਜਾਣ ਦੀ ਬਜਾਏ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿਤੀ ਗਈ, ਤੇ ਚੂੜੇ ਵਾਲੇ ਬਾਬਾ ਜੀ ਉਪਰ ਹਮਲਾ ਕਰ ਦਿਤਾ

    ਪੱਤਰਕਾਰ ਵੀਰਾਂ ਨਾਲ ਗੱਲ ਕਰਦਿਆਂ ਇਹ ਵੀ ਦੱਸਿਆ ਕੀ ਓਹਨਾ ਮੁੰਡਿਆਂ ਦਾ ਨਸ਼ਾ ਕੀਤਾ ਹੋਇਆ ਸੀ, ਤੇ ਨਸ਼ੇ ਦੀ ਹਾਲਤ ਵਿਚ ਇਹ ਸਭ ਹੰਗਾਮਾ ਕੀਤਾ ਤੇ ਇਸਦੀ ਦਰਖ਼ਾਸਤ ਲੁਧਿਆਣਾ ਦੇ ਡੇਰੇ ਦੇ ਨੇੜੇ ਲੱਗਦੇ ਠਾਣੇ ਦੇ ਵਿਚ ਕਾਰਵਾਈ ਗਈ ਹੈ ਹੰਗਾਮਾ ਕਾਰਨ ਵਾਲੇ ਅਣ ਪਛਾਤੇ ਨੌਜਵਾਨਾਂ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ, ਤੇ ਪ੍ਰਸ਼ਾਸਨ ਨੇ ਇਹ ਵੀ ਭਰੋਸਾ ਦਵਾਈਆਂ ਕੀ ਇਸ ਅਣ ਪਛਾਤੇ ਨੌਜਵਾਨਾਂ ਖਿਲਾਫ ਹਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਸ ਵੀ ਤਰਾਂ ਦੀ ਨਰਮਾਈ ਨਹੀਂ ਵਰਤੀ ਜਾਵੇਗੀ

    ਠਾਣੇ ਦੇ ਮੁਖ ਅਫਸਰ ਨਾਲ ਗੱਲ ਕਰਦਿਆਂ ਇਹ ਵੀ ਪਤਾ ਲੱਗਿਆ ਕੀ ਅਣ ਪਛਾਤੇ ਨੌਜਵਾਨ ਫਿਲਹਾਲ ਫਰਾਰ ਦਸੇ ਜਾ ਰਹੇ ਹਨ ਇਹ ਵੀ ਭਰੋਸਾ ਦਵਾਈਆਂ ਕੇ ਜਲਾਦ ਹੀ ਓਹਨਾ ਨੂੰ ਕਾਬੂ ਵਿਚ ਲਿਆ ਜਾਵੇਗਾ

  • 5000 ਰਿਸ਼ਵਤ ਲੈਂਦਾ ਸ਼ੇਰਪੁਰ ਬਿਜਲੀ ਬੋਰਡ ਦਾ J.E ਵਿਜੀਲੈਂਸ ਨੇ ਕੀਤਾ ਕਾਬੂ

    5000 ਰਿਸ਼ਵਤ ਲੈਂਦਾ ਸ਼ੇਰਪੁਰ ਬਿਜਲੀ ਬੋਰਡ ਦਾ J.E ਵਿਜੀਲੈਂਸ ਨੇ ਕੀਤਾ ਕਾਬੂ

    5000 ਰਿਸ਼ਵਤ ਲੈਂਦਾ ਸ਼ੇਰਪੁਰ ਬਿਜਲੀ ਬੋਰਡ ਦਾ J.E ਵਿਜੀਲੈਂਸ ਨੇ ਕੀਤਾ ਕਾਬੂ

    ਕਸਬਾ ਸ਼ੇਰਪੁਰ ਵਿਚ ਬਿਜਲੀ ਬੋਰਡ ਦਾ J.E ਅਮਰਜੀਤ ਸਿੰਘ ਵਾਸੀ ਧੂਰੀ ਨੂੰ 5000 ਰਿਸ਼ਵਤ ਲੈਣ ਦੇ ਦੋਸ਼ ਵਿਚ ਵਿਜੀਲੈਂਸ ਨੇ J.E ਨੂੰ ਬਿਜਲੀ ਬੋਰਡ ਦੇ ਦਫਤਰ ਸ਼ੇਰਪੁਰ ਵਿੱਚੋ ਰੰਗੇ ਹੱਥੀਂ ਕਾਬੂ ਕੀਤਾ, ਜਿਸ ਦੌਰਾਨ J.E ਅਮਰਜੀਤ ਸਿੰਘ ਦੀ ਜੇਵ ਵਿੱਚੋ 5000 ਰਿਸ਼ਵਤ ਬਰਾਮਦ ਕੀਤੀ ਗਈ ਤੇ ਉਸ ਤੋਂ ਬਾਦ J.E ਅਮਰਜੀਤ ਸਿੰਘ ਨੂੰ ਬਰਨਾਲਾ ਵਿਜੀਲੈਂਸ ਦਫਤਰ ਲਿਜਾ ਕੇ ਉਸਤੇ ਮੁਕਦਮਾ ਦਰਜ ਕਰਵਾ ਦਿਤਾ ਗਿਆ, ਇਹ ਵੀ ਕਿਹਾ ਜਾ ਰਿਹਾ ਕੇ J.E ਅਮਰਜੀਤ ਸਿੰਘ ਵਲੋਂ ਪਹਿਲਾਂ ਵੀ ਕਈ ਲੋਕਾਂ ਤੋਂ ਕੰਮ ਕਰਵਾਓਣ ਲਈ ਪੈਸੇ ਦੀ ਮੰਗ ਕੀਤੀ ਗਈ ਸੀ, ਜਿਸ ਦੀ ਕਈ ਵਾਰ ਸ਼ਕਾਇਤ ਵੀ ਕੀਤੀ ਗਈ ਸੀ,

    ਪਿੰਡ ਖੇੜੀ ਕਲਾਂ ਦੇ ਇਕ ਕਿਸਾਨ ਜਿਸ ਦਾ ਨਾਮ ਰਣਜੀਤ ਸਿੰਘ ਹੈ ਉਸ ਨੇ ਗੱਲਬਾਤ ਕਰਦਿਆਂ ਦੱਸਿਆ ਕੀ ਪਹਿਲਾਂ ਵੀ ਸਾਡੇ ਖੇਤ ਦਾ ਟਰਾਂਸਫਾਰਮਰ ਜਦ ਖ਼ਰਾਬ ਹੋਇਆ ਸੀ ਉਸ ਟੀਮ ਵੀ J.E ਅਮਰਜੀਤ ਸਿੰਘ ਨੇ ਸਾਡੇ ਤੋਂ ਰਿਸ਼ਵਤ ਲਈ 5000 ਦੀ ਮੰਗ ਕੀਤੀ ਸੀ ਪਰ ਉਸ ਟੀਮ J.E ਅਮਰਜੀਤ ਸਿੰਘ ਨੇ ਸਾਡਾ ਕੰਮ 4500 ਵਿਚ ਕੀਤਾ ਸੀ, ਜਦ ਵੀ ਅਸੀ J.E ਅਮਰਜੀਤ ਸਿੰਘ ਨਾਲ ਫੋਨ ਤੇ ਇਸ ਕੰਮ ਲਈ ਗੱਲ ਕਰਦੇ ਸੀ ਤਾਂ ਸਾਨੂ ਇਹ ਕਿਹਾ ਜਾਂਦਾ ਸੀ ਕੇ ਮੇਰਾ ਨਾਲ ਇਸ ਕੰਮ ਲਈ ਫੋਨ ਤੇ ਗੱਲ ਨਾ ਕੀਤੀ ਜਾਵੇ ਮੈਨੂੰ ਦਫਤਰ ਆਕੇ ਮਿਲੋ, ਸਾਨੂ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਕੇ J.E ਅਮਰਜੀਤ ਸਿੰਘ ਸਾਡੇ ਤੋਂ ਰਿਸ਼ਵਤ ਦੀ ਮੰਗ ਰੱਖਣਗੇ, ਤੇ ਫਿਰ ਅਸੀ ਇਹ ਸਾਰੀ ਗੱਲ ਵਿਜੀਲੈਂਸ ਤਕ ਕਾਰਨ ਦਾ ਫੈਸਲਾ ਕੀਤਾ,

    ਜਿਸ ਦੇ ਵਿਚ ਸਾਡੀ ਸੁਖਪਾਲ ਸਿੰਘ ਭਗਵਾਨਪੁਰ ਅਤੇ ਰਮਨਦੀਪ ਸਿੰਘ ਦੀਪੀ ( ਬਲਾਕ ਪ੍ਰਧਾਨ ਮਹਿਲ ਕਲਾਂ ) ਨੇ ਮਦਦ ਕੀਤੀ, ਤੇ ਸਾਨੂ ਇਹ ਗੱਲ ਦਾ ਵੀ ਭਰੋਸਾ ਦਵਾਈਆਂ ਗਿਆ ਕੇ J.E ਅਮਰਜੀਤ ਸਿੰਘ ਤੇ ਹਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਸ ਵੀ ਤਰਾਂ ਦੀ ਨਰਮਾਈ ਨਹੀਂ ਵਰਤੀ ਜਾਵੇਗੀ , ਤੇ ਇਹ ਵੀ ਕਿਹਾ ਕੇ ਕਸਬਾ ਸ਼ੇਰਪੁਰ ਦੇ ਹੋ ਵੀ ਸਰਕਾਰੀ ਮਹਿਕਮੇ ਦੇ ਮੁਲਾਜ਼ਮ ਸਾਡੀ ਨਿਗਾ ਚ ਹਨ ਜੋ ਇਸ ਤਰਾਂ 2 ਨੰਬਰ ਦੀ ਕਮਾਈ ਕਾਰਨ ਲੱਗੇ ਹਨ ਜਲਦੀ ਓਹਨਾ ਦਾ ਵੀ ਪਰਦਾ ਫਾਸ਼ ਕੀਤਾ ਜਾਵੇਗਾ