ਖਰੜ ‘ਚ ਵਾਪਰੀ ਦਿਲ ਕੰਬਾਊ ਘਟਨਾ, ਛੋਟੇ ਭਰਾ ਵਲੋਂ ਭਰਾ, ਭਰਜਾਈ ਤੇ ਭਤੀਜੇ ਦਾ ਕਤ*ਲ
ਪੰਜਾਬ ਦੇ ਵਿੱਚ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਰਹਿੰਦੀ ਹੈ ਜਿਸ ਨਾਲ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ I ਹਾਲ ਹੀ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨਾਲ ਹਰ ਇੱਕ ਇਨਸਾਨ ਦੀ ਰੂਹ ਕੰਬ ਜਾਵੇਗੀ I ਇਹ ਘਟਨਾ ਖਰੜ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਛੋਟੇ ਭਰਾ ਵਲੋਂ ਭਰਾ, ਭਰਜਾਈ ਤੇ ਭਤੀਜੇ ਨੂੰ ਮੌ*ਤ ਦੇ ਘਾਟ ਉਤਾਰ ਦਿੱਤਾ ਹੈ I
ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਲਖਵੀਰ ਸਿੰਘ ਦਾ ਆਪਣੇ ਵੱਡੇ ਭਰਾ ਸਤਵੀਰ ਸਿੰਘ ਨਾਲ ਘਰੇਲੂ ਕਲੇਸ਼ ਚਲਦਾ ਰਹਿੰਦਾ ਸੀ ਜਿਸ ਕਾਰਨ ਓਹਨਾ ਦੇ ਘਰ ਰੋਜ ਲੜਾਈ ਹੁੰਦੀ ਸੀ I ਪੁਲਿਸ ਦੇ ਦੱਸੇ ਮੁਤਾਬਿਕ ਉਹਨਾਂ ਦਾ ਜਾਇਦਾਦ ਨੂੰ ਲੈਕੇ ਆਪਸ ਚ ਕਲੇਸ਼ ਰਹਿੰਦਾ ਸੀ I ਜਿਸ ਤੋਂ ਖਫਾ ਹੋਕੇ ਮੁਲਜ਼ਮ ਲਖਵੀਰ ਸਿੰਘ ਨੇ ਆਪਣੇ ਵੱਡੇ ਭਰਾ ਸਤਵੀਰ ਸਿੰਘ, ਭਰਜਾਈ ਅਮਨਦੀਪ ਕੌਰ ਤੇ ਭਤੀਜੇ ਅਨਹਦ ਦਾ ਕਤ*ਲ ਕਰ ਦਿੱਤਾ I

ਜਾਂਚ ਦੀ ਸ਼ੁਰੂਆਤ ਚ ਪਤਾ ਚੱਲਿਆ ਕੀ ਮੁਲਜ਼ਮ ਲਖਵੀਰ ਸਿੰਘ ਨੇ ਆਪਣੇ ਵੱਡੇ ਭਰਾ ਦੇ ਸਿਰ ਤੇ ਵਾਰ ਕੀਤਾ ਤੇ ਉਸਨੂੰ ਮਾਰ ਦਿੱਤਾ, ਬਾਅਦ ਵਿੱਚ ਉਸਨੇ ਆਪਣੀ ਭਰਜਾਈ ਨੂੰ ਕਿਸੇ ਕੱਪੜੇ ਨਾਲ ਗਲਾ ਘੋਟਕੇ ਮਾ*ਰ ਦਿੱਤਾ ਤੇ ਉਹਨਾਂ ਦੀਆਂ ਲਾਸ਼ਾ ਨੂੰ ਰੋਪੜ ਨਹਿਰ ਵਿੱਚ ਸੁੱਟ ਦਿੱਤਾ I ਭਰਾ ਭਰਜਾਈ ਦੀਆਂ ਲਾਸ਼ਾਂ ਟਿਕਾਣੇ ਲਗਾਉਣ ਤੋਂ ਬਾਅਦ ਉਸਨੇ ਆਪਣੀ ਭਤੀਜੇ ਅਨਹਦ ਨੂੰ ਮਾਰ*ਕੇ ਮੋਰਿੰਡਾ ਨਹਿਰ ਵਿੱਚ ਸੁੱਟ ਦਿੱਤਾ I
- Advertisement -
ਟ੍ਰਿਪਲ ਕਤਲ ਕੇਸ਼ ਵਿੱਚ ਪੁਲਿਸ਼ ਨੂੰ ਸ਼ੱਕ ਹੈ ਕੀ ਇਹ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਇਸ ਦੇ ਵਿੱਚ ਮੁਲਜ਼ਮ ਲਖਵੀਰ ਸਿੰਘ ਤੋਂ ਇਲਾਵਾ ਉਸਦੇ ਨਾਲ ਹੋਰ ਵੀ ਕੋਈ ਇਨਸਾਨ ਰਲਿਆ ਹੋਇਆ ਹੈ ਜਿਸ ਦੀ ਸਹਾਇਤਾ ਨਾਲ ਮੁਲਜ਼ਮ ਲਖਵੀਰ ਸਿੰਘ ਨੇ ਰੂਹ ਕੰਬਾਊ ਘਟਨਾ ਨੂੰ ਅੰਜਾਮ ਦਿੱਤਾ I