Tag: Breaking News

  • ਵਿਵਾਦਿਤ ਭਜਨ ਗਾਇਕ ਕਨ੍ਹਈਆ ਮਿੱਤਲ ਖਿਲਾਫ਼ 295A ਤਹਿਤ FIR ਦਰਜ਼, ਜਾਣੋ ਪੂਰਾ ਮਾਮਲਾ

    ਵਿਵਾਦਿਤ ਭਜਨ ਗਾਇਕ ਕਨ੍ਹਈਆ ਮਿੱਤਲ ਖਿਲਾਫ਼ 295A ਤਹਿਤ FIR ਦਰਜ਼, ਜਾਣੋ ਪੂਰਾ ਮਾਮਲਾ

    ਵਿਵਾਦਿਤ ਭਜਨ ਗਾਇਕ ਕਨ੍ਹਈਆ ਮਿੱਤਲ ਖਿਲਾਫ਼ 295A ਤਹਿਤ FIR ਦਰਜ਼, ਜਾਣੋ ਪੂਰਾ ਮਾਮਲਾ

    ਪੰਜਾਬ ਵਿਚ ਬਹੁ-ਧਰਮੀ ਲੋਕ ਰਹਿੰਦੇ ਹਨ ਜਿਸ ਕਾਰਨ ਪੰਜਾਬ ਦਾ ਮਾਹੌਲ ਕਿਸੇ ਨਾ ਕਿਸੇ ਕਾਰਨ ਵਿਗੜਦਾ ਰਹਿੰਦਾ ਹੈ I ਪਿਛਲੇ ਦਿਨਾਂ ਵਿੱਚ ਕਨ੍ਹਈਆ ਮਿੱਤਲ ਨੇ ਮਾਸਟਰ ਸਲੀਮ ਤੇ ਕਈ ਹੋਰ ਮੁਸਲਮਾਨ ਸਿੰਗਰਾਂ ਖਿਲਾਫ਼ ਧਰਮ ਭੜਕਾਊ ਬਿਆਨਬਾਜ਼ੀ ਦਿੱਤੀ ਸੀ ਜਿਸ ਕਾਰਨ ਕਨ੍ਹਈਆ ਮਿੱਤਲ ਦਾ ਰੱਜ ਕੇ ਵਿਰੋਧ ਹੋਇਆ ਪਰ ਕਨ੍ਹਈਆ ਮਿੱਤਲ ਆਪਣੀਆਂ ਹਰਕਤਾਂ ਤੋਂ ਵਾਜ ਨਹੀਂ ਆ ਰਿਹਾ ਜਿਸ ਕਾਰਨ ਉਸਨੇ ਇਕ ਹੋਰ ਭੜਕਾਊ ਬਿਆਨਬਾਜ਼ੀ ਦੇ ਦਿੱਤੀ ਜਿਸ ਕਾਰਨ ਪੰਜਾਬ ਦਾ ਮਾਹੌਲ ਹੋਰ ਖਰਾਬ ਹੋ ਗਿਆ I

    ਕਨ੍ਹਈਆ ਮਿੱਤਲ ਦਾ ਪਿੱਛੇ ਜਿਹੇ ਦਿੱਲੀ ਜਾਗਰਣ ਸੀ I ਜਾਗਰਣ ਵਿੱਚ ਭਜਨ ਗਾਉਂਦੇ ਹੋਏ ਕਨ੍ਹਈਆ ਮਿੱਤਲ ਨੇ ਇਸਾਈ ਧਰਮ ਬਾਰੇ ਗ਼ਲਤ ਸ਼ਬਦਾਵਲੀ ਵਰਤੀ, ਜਿਸ ਕਾਰਨ ਜਲੰਧਰ ਦੇ ਲਾਂਬੜਾ ਥਾਣੇ ਵਿੱਚ ਕਨ੍ਹਈਆ ਮਿੱਤਲ ਤੇ FIR ਦਰਜ਼ ਹੋ ਗਈ ਹੈ I

    ਕਨ੍ਹਈਆ ਮਿੱਤਲ ਤੇ ਦੋਸ਼ ਲੱਗੇ ਹਨ ਕਿ ਉਸਨੇ ਦਿੱਲੀ ਜਾਗਰਣ ਵਿੱਚ ਪ੍ਰਭੂ ਯਿਸੂ ਬਾਰੇ ਅਪਮਾਨਜਨਕ ਸ਼ਬਦ ਬੋਲੇ ਹਨ ਤੇ ਕਨ੍ਹਈਆ ਮਿੱਤਲ ਮਹਾਦੇਵ ਸ਼ਿਵ ਨੂੰ ਯਿਸੂ ਮਸੀਹ ਦਾ ਪਿਤਾ ਘੋਸ਼ਿਤ ਕੀਤਾ ਹੈ I ਜਿਸ ਕਾਰਨ ਪੰਜਾਬ ਕ੍ਰਿਸਚਿਅਨ ਲੀਡਰਸ਼ਿਪ ਦੇ ਚੇਅਰਮੈਨ ਪਾਸਟਰ ਹਰਜੋਤ ਸੇਠੀ ਅਤੇ ਪੰਜਾਬ ਪ੍ਰਧਾਨ ਸੁਰਜੀਤ ਥਾਪਰ ਦੀ ਸ਼ਿਕਾਇਤ ਤੇ ਕਨ੍ਹਈਆ ਮਿੱਤਲ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੋਣ ਦੇ ਦੋਸ਼ ਹੇਠ ਲਾਂਬੜਾ ਥਾਣੇ ਵਿੱਚ 295A ਤਹਿਤ ਮੁਕਦਮਾ FIR ਦਰਜ਼ ਕੀਤੀ ਗਈ I

    ਤੁਹਾਡਾ ਕਨ੍ਹਈਆ ਮਿੱਤਲ ਬਾਰੇ ਕਿ ਕਹਿਣਾ ਹੈ ਕੰਮੈਂਟ ਕਰਕੇ ਜਰੂਰ ਦੱਸੋ ਤੇ ਅੰਦਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਜਰੂਰ ਕਰਿਓ ਜੀ I

  • ਬਾਜ਼ੀਗਰ ਸਿੱਖ ਕੌਮ ਪੰਜਾਬ ਵਲੋਂ ਕੈਲੰਡਰ ਰਿਲੀਜ਼

    ਬਾਜ਼ੀਗਰ ਸਿੱਖ ਕੌਮ ਪੰਜਾਬ ਵਲੋਂ ਕੈਲੰਡਰ ਰਿਲੀਜ਼

    ਬਾਜ਼ੀਗਰ ਸਿੱਖ ਕੌਮ ਪੰਜਾਬ ਵਲੋਂ ਕੈਲੰਡਰ ਰਿਲੀਜ਼

    ਪੰਜਾਬ ਦੀ ਧਰਤੀ ਯੋਧਿਆਂ, ਸੂਰਵੀਰਾਂ ਦੀ ਧਰਤੀ ਹੈ ਇਹਨਾਂ ਯੋਧਿਆਂ ਦੀ ਭਾਰਤ ਨੂੰ ਆਜ਼ਾਦ ਕਰਵਾਉਣ ਵਿਚ ਅਹਿਮ ਭੂਮਿਕਾ ਰਹੀ I ਹਾਲ ਹੀ ‘ਚ ਬਾਜ਼ੀਗਰ ਸਿੱਖ ਕੌਮ ਪੰਜਾਬ ਸੋਸ਼ਲ ਸੁਸਾਇਟੀ ਵਲੋਂ ਵੀ ਬਾਜ਼ੀਗਰ ਭਾਈਚਾਰੇ ਵਲੋਂ ਦਿੱਤੀਆਂ ਕੁਰਬਾਨੀਆਂ ਵਾਰੇ ਜਾਣੂ ਕਰਵਾਉਣ ਲਈ ਪਹਿਲਕਦਮੀ ਕੀਤੀ ਗਈ ਹੈ I

    ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਬਰਨਾਲਾ ਦੇ ਨਜਦੀਕ ਪੈਂਦੇ ਇਕ ਹੋਟਲ ਵਿਚ ਬਾਜ਼ੀਗਰ ਸਿੱਖ ਕੌਮ ਪੰਜਾਬ ਸੋਸ਼ਲ ਸੁਸਾਇਟੀ ਵਲੋਂ ਇਕ ਕੈਲੰਡਰ ਜਾਰੀ ਕੀਤਾ ਗਿਆ, ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਧਰਮਸੋਤ ਈਸੇਵਾਲ ਨੇ ਦੱਸਿਆ ਕਿ ਕੈਲੰਡਰ ਜਾਰੀ ਕਰਨ ਦਾ ਮੁੱਖ ਉਦੇਸ਼ ਬਾਜੀਗਰ ਭਾਈਚਾਰੇ ਵਲੋਂ ਦਿਤੀਆਂ ਕੁਰਬਾਨੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹੈ I

    ਬਾਜ਼ੀਗਰ ਸਿੱਖ ਕੌਮ ਪੰਜਾਬ ਸੋਸ਼ਲ ਸੁਸਾਇਟੀ ਵਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਮੁੱਖ ਮਹਿਮਾਨ DSP (Cid) ਬਲਦੇਵ ਸਿੰਘ ਕੰਗ ਨੇ ਕੈਲੰਡਰ ਨੂੰ ਰਿਲੀਜ਼ ਕੀਤਾ I ਇਸ ਤੋਂ ਇਲਾਵਾ ਸੁਸਾਇਟੀ ਵਲੋਂ ਹੋਰ ਵੀ ਮੁੱਖ ਟੀਚੇ ਰੱਖੇ ਗਏ ਜਿਵੇਂ ਬਾਜੀਗਰ
    ਬਰਾਦਰੀ ਦੇ ਗਰੀਬ ਬੱਚਿਆਂ ਨੂੰ ਉਚੇਰੀ ਵਿਦਿਆ ਦਵਾਉਣ ਵਿਚ ਸਹਾਇਤਾ ਕਰਨੀ, ਬਰਾਦਰੀ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ, ਖੇਡ ਕੀਟਾਂ ਦਾ ਪ੍ਰਬੰਧ ਕਰਨਾ, ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਕਰਨਾ, ਖੂਨਦਾਨ ਕੈੰਪ ਲਾਉਣਾ ਆਦਿ ਮੁੱਖ ਟੀਚੇ ਰੱਖੇ ਗਏ I

    ਇਸ ਮੌਕੇ ਸੁਸਾਇਟੀ ਦੇ ਉਪ ਪ੍ਰਧਾਨ ਗੁਰਜੰਟ ਸਿੰਘ ਬੜਤੀਆਂ, ਸਾਹਿਬ ਸਿੰਘ ਨਾਲਾਗੜ੍ਹ, ਕੈਸ਼ੀਅਰ ਅਮਨਦੀਪ ਸਿੰਘ ਜੱਲਾ, ਸਕੱਤਰ ਸੁਖਪਾਲ ਸਿੰਘ ਰੁਪਾਣਾ, ਜੁਆਇੰਟ ਸਕੱਤਰ ਪਰਮਜੀਤ ਸਿੰਘ ਰੁਪਾਣਾ, ਜਿਲਾਂ ਬਰਨਾਲਾ ਇੰਚਾਰਜ ਮਲਕੀਤ ਸਿੰਘ ਧਰਮਸੋਤ, ਜਿਲ੍ਹਾ ਇੰਚਾਰਜ ਗੜ੍ਹਸੰਕਰ ਜਰਨੈਲ ਸਿੰਘ ਜੈਲਾ,ਗੁਰਨਾਮ ਸਿੰਘ ਟਾਹਲੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਬਾਜੀਗਰ ਭਾਈਚਾਰੇ ਦੇ ਲੋਕ ਮੌਜੂਦ ਸਨ I

  • ਵੱਡੀ ਖ਼ਬਰ:  ਵੀਡੀਓ ਵਾਇਰਲ ਹੋਣ ਤੋਂ ਬਾਅਦ ਲਾਈਵ ਹੋਕੇ ਫੁੱਟ ਫੁੱਟ ਰੋਇਆ ਕੁੱਲੜ੍ਹ ਪੀਜ਼ਾ ਵਾਲਾ Sehaj Arora

    ਵੱਡੀ ਖ਼ਬਰ: ਵੀਡੀਓ ਵਾਇਰਲ ਹੋਣ ਤੋਂ ਬਾਅਦ ਲਾਈਵ ਹੋਕੇ ਫੁੱਟ ਫੁੱਟ ਰੋਇਆ ਕੁੱਲੜ੍ਹ ਪੀਜ਼ਾ ਵਾਲਾ Sehaj Arora

    ਵੱਡੀ ਖ਼ਬਰ: ਵੀਡੀਓ ਵਾਇਰਲ ਹੋਣ ਤੋਂ ਬਾਅਦ ਲਾਈਵ ਹੋਕੇ ਫੁੱਟ ਫੁੱਟ ਰੋਇਆ ਕੁੱਲੜ੍ਹ ਪੀਜ਼ਾ ਵਾਲਾ Sehaj Arora

    ਪਿਛਲੇ ਕੁੱਝ ਦਿਨਾਂ ਤੋਂ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਹ ਵੀਡੀਓ ਕੁੱਲ੍ਹੜ ਪੀਜ਼ਾ ਕਪਲ ਸਹਿਜ ਅਰੋੜਾ ਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਦੀ ਹੈ ਜੋ ਕਿ ਉਹਨਾਂ ਦੇ ਪ੍ਰਾਈਵੇਟ ਰੂਮ ਦੀ ਹੈ I ਜਿਸ ਨਾਲ ਪੂਰੇ ਪੰਜਾਬ ਵਿੱਚ ਹਲਚਲ ਮੱਚੀ ਪਈ ਹੈ I ਜਿਸ ਦੇ ਮੱਦੇਨਜਰ ਲੋਕ ਤਰਾਂ ਤਰਾਂ ਦੇ ਕੰਮੈਂਟ ਕਰ ਰਹੇ ਹਨ ਪਰ ਇਸ ਵੀਡੀਓ ਦੀ ਅਸਲ ਸੱਚਾਈ ਕੀ ਹੈ ਇਹ ਕਿਸੇ ਨੂੰ ਨਹੀਂ ਪਤਾ, ਹੁਣ ਹਾਲ ਹੀ ਚ ਕੁੱਲ੍ਹੜ ਪੀਜ਼ਾ ਵਾਲੇ Sehaj Arora ਨੇ ਇਸ ਉਪਰ ਆਪਣੀ ਸਫਾਈ ਦਿੱਤੀ ਹੈ I

    ਕੁੱਲ੍ਹੜ ਪੀਜ਼ਾ ਵਾਲੇ ਸਹਿਜ ਅਰੋੜੇ ਨੇ ਆਪਣੇ youtube ਚੈਨਲ ਤੇ ਇਕ ਵੀਡੀਓ Upload ਕੀਤੀ ਹੈ ਜਿਸ ਵਿੱਚ ਉਸਨੇ ਰੋ-ਰੋ ਸਾਰੇ ਮਾਮਲੇ ਤੇ ਆਪਣੀ ਸਫਾਈ ਦਿੱਤੀ, ਉਸਨੇ ਕਿਹਾ ਹੈ ਕਿ ਕੁੱਝ ਦਿਨ ਪਹਿਲਾਂ ਓਹਨਾ ਨੂੰ ਇਕ ਮੈਸਜ ਆਉਂਦਾ ਹੈ ਜਿਸ ਵਿੱਚ ਉਸ ਵੀਡੀਓ ਲੀਕ ਕਰਨ ਦੀ ਧਮਕੀ ਦੇਕੇ ਓਹਨਾ ਤੋਂ ਪੈਸੇ ਦੀ ਮੰਗ ਕੀਤੀ ਗਈ ਹੈ, ਬਲੈਕਮੇਲਰ ਨੇ ਕਿਹਾ ਕਿ ਜੇਕਰ ਉਸਨੂੰ ਪੈਸੇ ਨਹੀਂ ਦਿੱਤੇ ਤਾਂ ਉਹ ਉਹਨਾਂ ਦੀ ਪ੍ਰਾਈਵੇਟ ਵੀਡੀਓ ਵਾਇਰਲ ਕਰ ਦੇਵੇਗੀ I ਬਲੈਕਮੇਲ ਕਰਨ ਵਾਲਾ ਸ਼ਖਸ ਹੋਰ ਕੋਈ ਨਹੀਂ ਇਕ ਕੁੜੀ ਹੈ I

    ਤੁਹਾਨੂੰ ਦੱਸਣਾ ਚਹੁਣੇ ਆ ਕਿ ਕੁੱਝ ਦਿਨ ਪਹਿਲਾ ਕੁੱਲ੍ਹੜ ਪੀਜ਼ਾ ਕਪਲ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਸੀ ਜਿਸ ਤੇ ਪ੍ਰਤੀਕਿਰਿਆ ਦਿੰਦਿਆਂ ਸਹਿਜ ਅਰੋੜੇ ਨੇ ਕਿਹਾ ਕਿ ਉਹਨਾਂ ਦੇ ਘਰ ਮਸਾਂ ਇਕ ਖੁਸ਼ੀ ਆਈ ਸੀ ਪਰ ਖੁਸ਼ੀ ਨੂੰ ਕਿਸੇ ਦੀ ਨਜ਼ਰ ਲੱਗ ਗਈ, ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਦਾ ਪਰਿਵਾਰ ਪੂਰੀ ਤਰਾਂ ਸਦਮੇ ਵਿੱਚ ਚਲਾ ਗਿਆ ਹੈ I

    Sehaj Arora ਨੇ ਲੋਕਾਂ ਨੂੰ ਉਹ ਵੀਡੀਓ delete ਕਰਨ ਦੀ ਅਪੀਲ ਵੀ ਕੀਤੀ ਹੈ ਉਸਨੇ ਫੁੱਟ ਫੁੱਟ ਰੋਕੇ ਲੋਕਾਂ ਕਿਹਾ ਕੀ ਉਹਨਾਂ ਦੇ ਘਰ ਵੀ ਧੀਆਂ ਭੈਣਾਂ ਹਨ ਕਿਰਪਾ ਕਰਕੇ ਉਹ ਵੀਡੀਓ ਦੇਲੇਟ ਕਰ ਦੇਣ I ਵੀਡੀਓ ਕਾਰਨ ਉਹਨਾਂ ਦਾ ਪਰਿਵਾਰ ਜਿਸ ਹਲਾਤਾਂ ਵਿੱਚ ਲੰਘ ਰਿਹਾ ਹੈ ਉਹ ਸਿਰਫ ਉਹਨਾਂ ਨੂੰ ਹੀ ਪਤਾ ਹੈ I

    ਲਾਇਵ ਵੀਡੀਓ ਦੇਖਣ ਲਈ ਕਲਿਕ ਕਰੋ

    ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕੰਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਜਰੂਰ ਕਰੋ ਤਾਂ ਜੋ ਤੁਹਾਨੂੰ ਵੀ ਦੁਨੀਆਂ ਦੀ ਤਾਜ਼ਾ ਜਾਣਕਾਰੀ ਮਿਲ ਸਕੇ I

  • ਵੱਡੀ ਖ਼ਬਰ: ਕੈਨੇਡਾ ਦੇ ਵੀਜ਼ੇ ਹੋਏ ਬੰਦ, ਪੜ੍ਹੋ ਪੂਰੀ ਖ਼ਬਰ

    ਵੱਡੀ ਖ਼ਬਰ: ਕੈਨੇਡਾ ਦੇ ਵੀਜ਼ੇ ਹੋਏ ਬੰਦ, ਪੜ੍ਹੋ ਪੂਰੀ ਖ਼ਬਰ

    ਵੱਡੀ ਖ਼ਬਰ: ਕੈਨੇਡਾ ਦੇ ਵੀਜ਼ੇ ਹੋਏ ਬੰਦ, ਪੜ੍ਹੋ ਪੂਰੀ ਖ਼ਬਰ

    ਕੈਨੇਡਾ ਤੇ ਭਾਰਤ ਵਿਚਕਾਰ ਸੰਬੰਧ ਵਿਗੜਦੇ ਨਜ਼ਰ ਆ ਰਹੇ ਹਨ ਕਿਉਂਕਿ ਕਈ ਦਿਨਾਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਤੇ ਭਾਰਤ ਸਰਕਾਰ ਵਿਚਕਾਰ ਇਕ ਦੂਜੇ ਖ਼ਿਲਾਫ ਬਿਆਨਬਾਜ਼ੀ ਚੱਲ ਰਹੀ ਸੀ ਜਿਸ ਦੇ ਮੱਦੇਨਜ਼ਰ ਅੱਜ ਭਾਰਤ ਸਰਕਾਰ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ੇ ਬੰਦ ਕਰ ਦਿੱਤੇ ਹਨ, ਹੁਣ ਸਵਾਲ ਇਹ ਹੋਵੇਗਾ ਕਿ ਕਿਹੜੇ ਕਿਹੜੇ ਨਾਗਰਿਕਾਂ ਲਈ ਵੀਜ਼ੇ ਬੰਦ ਕੀਤੇ ਗਏ ਹਨ ਕਿਉਂਕਿ ਕੈਨੇਡਾ ਵਿਚ ਬਹੁਤ ਸਾਰੇ ਭਾਰਤੀ ਵੀ ਹਨ ਜੋ ਸਟੂਡੈਂਟ, Pr ਲਈ ਕੈਨਡਾ ਗਏ ਹੋਏ ਹਨ ਜਿਸ ਵਿਚ ਪੰਜਾਬੀ ਬਹੁਤ ਜ਼ਿਆਦਾ ਹਨ I

    ਜਸਟਿਨ ਟਰੂਡੋ ਵਲੋਂ ਕੁੱਝ ਦਿਨ ਪਹਿਲਾਂ ਕੈਨੇਡਾ ਦੀ ਸੰਸਦ ਵਿੱਚ ਇਕ ਬਿਆਨ ਦਿੱਤਾ ਗਿਆ ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੇ ਕਿਹਾ ਸੀ ਕਿ ਜੋ ਕੁੱਝ ਦਿਨ ਪਹਿਲਾ ਭਾਰਤੀ ਨਾਗਰਿਕ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਦੀ ਮੌਤ ਹੋਈ ਸੀ ਉਸ ਵਿੱਚ ਕੈਨੇਡਾ ਖੁਫੀਆਂ ਏਜੰਸੀਆਂ ਨੂੰ ਭਾਰਤ ਦੀਆਂ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਹੈ I ਜਿਸ ਤੋਂ ਖਫਾ ਹੋਕੇ ਭਾਰਤ ਸਰਕਾਰ ਨੇ ਕੈਨੇਡਾ ਨਾਗਰਿਕਾਂ ਲਈ ਵੀਜ਼ੇ ਬੰਦ ਕਰ ਦਿੱਤੇ ਹਨ I

    ਸਭ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਵਿੱਚ ਬੈਠੇ ਆਪਣੇ ਨਾਗਰਿਕਾਂ ਨੂੰ ਇਕ ਅਪੀਲ ਕੀਤੀ ਸੀ ਜੋ ਵੀ ਨਾਗਰਿਕ ਭਾਰਤ ਵਿੱਚ ਆਏ ਹੋਏ ਹਨ ਉਹ ਵਾਪਿਸ ਕੈਨੇਡਾ ਆ ਜਾਣ ਤੇ ਉਸ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਵੀ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਭਾਰਤੀ ਨਾਗਰਿਕ ਕੈਨੇਡਾ ਗਏ ਹੋਏ ਹਨ ਉਹ ਭਾਰਤ ਆ ਜਾਣ I

    ਹੁਣ ਦੇਖਣਾ ਇਹ ਹੋਵੇਗਾ ਕਿ ਸਟੂਡੈਂਟ ਵੀਜ਼ੇ ਤੇ ਜੋ ਨਾਗਰਿਕ ਕੈਨੇਡਾ ਗਏ ਹੋਏ ਹਨ ਉਹਨਾਂ ਤੇ ਇਸ ਬਿਆਨਬਾਜ਼ੀ ਦਾ ਕੀ ਫਰਕ ਪੈਂਦਾ ਹੈ I ਕਿਉਂਕਿ ਭਾਰਤ ਵਿੱਚ ਲਗਾਤਾਰ ਬੇਰੁਜ਼ਗਾਰੀ ਕਾਰਨ ਬਹੁਤ ਸਾਰੇ ਨਾਗਰਿਕ ਕੈਨੇਡਾ ਦਾ ਰੁੱਖ ਕਰ ਰਹੇ ਹਨ ਤੇ ਓਥੋਂ ਦੇ ਪੱਕੇ ਵਸਨੀਕ ਬਣ ਰਹੇ ਹਨ I

  • ਵੱਡੀ ਖ਼ਬਰ: ਪੰਜਾਬੀ ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ‘ਚ ਗੋਲੀਆਂ ਮਾਰਕੇ ਕੀਤਾ ਕਤ*ਲ, ਅੰਨੇਵਾ ਹੋਈ ਫਾਇਰਿੰਗ

    ਵੱਡੀ ਖ਼ਬਰ: ਪੰਜਾਬੀ ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ‘ਚ ਗੋਲੀਆਂ ਮਾਰਕੇ ਕੀਤਾ ਕਤ*ਲ, ਅੰਨੇਵਾ ਹੋਈ ਫਾਇਰਿੰਗ

    ਵੱਡੀ ਖ਼ਬਰ: ਪੰਜਾਬੀ ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ‘ਚ ਗੋਲੀਆਂ ਮਾਰਕੇ ਕੀਤਾ ਕਤ*ਲ, ਅੰਨੇਵਾ ਹੋਈ ਫਾਇਰਿੰਗ

    ਕੈਨੇਡਾ ਤੋਂ ਇਸ ਟਾਈਮ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਪੰਜਾਬੀ ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ਚ ਗੋਲੀਆਂ ਮਾਰਕੇ ਕਤ*ਲ ਕਰ ਦਿੱਤੋ ਗਿਆ ਤੇ ਮੌਕੇ ਤੇ ਉਸ ਦੀ ਹੱਤਿਆ ਹੋ ਗਈ ਹੈ, ਤੇ ਉਸ ਦੀ ਮ੍ਰਿਤਿਕ ਦੇਹ ਲੋਕਲ ਹਸਪਤਾਲ ਦੇ ਵਿਚ ਦਾਖ਼ਲ ਕਰਵਾ ਦਿੱਤੀ ਗਈ ਹੈ I

    ਇਹ ਵੀ ਜਾਣਕਾਰੀ ਮਿਲੀ ਕੇ ਗੈਂਗਸਟਰ ਸੁੱਖਾ ਦੁੱਨੇਕੇ ਦੇ ਖਿਲਾਫ ਕ*ਤਲ, ਲੁੱਟ ਖੋਹ, ਡਾਕੇਤੀ, ਚੋਰੀ, ਅਗਵਾ ਤੇ ਫਰੋਤੀ ਦੇ ਅਨੇਕਾਂ ਕੇਸ ਦਰਜ ਹਨ, ਤੇ ਇਸ ਨੂੰ ਮੱਦੇ ਨਜ਼ਰ ਰੱਖਦੇ ਉਸ ਨੂੰ ਕੈਨੇਡਾ ਦੇ ਵਿਨੀਪੈਗ ਦੇ ਵਿਚ ਘੇਰਾ ਪਾਕੇ ਤਕਰੀਬਨ 15 ਗੋਲੀਆਂ ਲਗਾਤਾਰ ਮਾਰ ਦਿਤੀਆਂ ਗਾਇਆ ਜਿਸ ਤੋਂ ਬਾਅਦ ਮੌਕੇ ਤੇ ਉਸ ਦੀ ਹੱਤਿਆ ਹੋ ਗਈ I

    ਸੁਖਦੁਲ ਸਿੰਘ ਗਿੱਲ ਉਰਫ ਗੈਂਗਸਟਰ ਸੁੱਖਾ ਦੁੱਨੇਕੇ ਪੰਜਾਬ ਦੇ ਵਿੱਚੋ 2017 ਦੇ ਵਿਚ ਜਾਲੀ ਪਾਸਪੋਰਟ ਬਣਾ ਕੈਨੇਡਾ ਗਿਆ ਸੀ, ਇਹ ਵੀ ਕਿਹਾ ਜਾ ਰਿਹਾ ਹੈ ਕੇ ਗੈਂਗਸਟਰ ਸੁੱਖਾ ਦੁੱਨੇਕੇ ਦਾ ਨਾਮ 41 ਅੱਤਵਾਦੀ ਤੇ ਗੈਂਗਸਟਰਾਂ ਦੇ ਵਿਚ ਆਉਂਦਾ ਸੀ ਜੋ ਲਿਸਟ NIA ਵਲੋਂ ਜਾਰੀ ਕੀਤੀ ਗਈ ਸੀ ਕਨੇਡਾ ਦੇ ਵਿਚ ਖਾਲਿਸਤਾਨ ਨਿੱਝਰ ਤੋਂ ਬਾਅਦ ਇਹ ਵੱਡੀ ਘਟਨਾ ਹੈ ਜੋ ਪੰਜਾਬ ਨਾਲ ਮੇਲ ਖਾ ਰਹੀ ਹੈ I

    ਗੈਂਗਸਟਰ ਸੁੱਖਾ ਦੁੱਨੇਕੇ ਜਿਲਾ ਮੋਗਾ ਦੇ ਵਿਚ ਪੈਂਦੇ ਪਿੰਡ ਦੂਣੋਕੇ ਦਾ ਵਸਨੀਕ ਸੀ ਜਿਸ ਤੇ 1 ਲੱਖ ਦਾ ਇਨਾਮ ਵੀ ਸਰਕਾਰ ਵਲੋਂ ਰੱਖਿਆ ਗਿਆ ਸੀ, ਗੈਂਗਸਟਰ ਸੁੱਖਾ ਦੁੱਨੇਕੇ ਦੀ ਪੁਲਿਸ ਨੂੰ ਭਾਲ ਲੰਬੇ ਸਮੇ ਤੋਂ ਚੱਲ ਰਹੀ ਸੀ I

  • ਮੈਨੂੰ ਗੈਂਗਸਟਰ ਜਾਂ ਅੱਤਵਾਦੀ ਨਾ ਬੁਲਾਇਆ ਜਾਵੇ, ਲਾਰੈਂਸ ਬਿਸ਼ਨੋਈ ਦੀ ਗੁਜਰਾਤ ਕੋਰਟ ‘ਚ ਪਟੀਸ਼ਨ

    ਮੈਨੂੰ ਗੈਂਗਸਟਰ ਜਾਂ ਅੱਤਵਾਦੀ ਨਾ ਬੁਲਾਇਆ ਜਾਵੇ, ਲਾਰੈਂਸ ਬਿਸ਼ਨੋਈ ਦੀ ਗੁਜਰਾਤ ਕੋਰਟ ‘ਚ ਪਟੀਸ਼ਨ

    ਮੈਨੂੰ ਗੈਂਗਸਟਰ ਜਾਂ ਅੱਤਵਾਦੀ ਨਾ ਬੁਲਾਇਆ ਜਾਵੇ, ਲਾਰੈਂਸ ਬਿਸ਼ਨੋਈ ਦੀ ਗੁਜਰਾਤ ਕੋਰਟ ‘ਚ ਪਟੀਸ਼ਨ

    ਅੱਜ ਦੇ ਟਾਇਮ ਵਿਚ ਪੰਜਾਬ ਦੇ ਹਾਲਾਤ ਬਹੁਤ ਤਰਸਯੋਗ ਹਨ ਕਿਉਂਕਿ ਪੰਜਾਬ ਵਿੱਚ ਅਪਰਾਧ ਦਿਨੋ-ਦਿਨ ਵੱਧਦਾ ਜਾਂਦਾ ਹੈ ਜਿਸ ਕਰਕੇ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ I ਅਪਰਾਧ ਵੱਧਣ ਕਰਕੇ ਲੁੱਟਾਂ-ਖੋਹਾਂ, ਫਿਰੌਤੀਆਂ, ਕ*ਤਲ,ਗੈਂਗਸਟਰਾਂ ਆਦਿ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ I

    ਅਗਰ ਗੈਂਗਸਟਰਾਂ ਦੀ ਗੱਲ ਕਰੀਏ ਤਾਂ Lawrence Bisnoi ਦਾ ਨਾਮ ਪੰਜਾਬ ਵਿੱਚ ਈ ਨਹੀਂ ਸਗੋਂ ਭਾਰਤ ਦੇ ਗੈਂਗਸਟਰਾਂ ਵਿਚੋਂ ਪਹਿਲੇ ਸਥਾਨ ਤੇ ਆਉਂਦਾ ਹੈ ਕਿਉਂਕਿ ਉਸਦੇ ਉਪਰ ਬਹੁਤ ਸਾਰੇ ਪਰਚੇ ਜਿਵੇਂ ਲੁੱਟਾਂ-ਖੋਹਾਂ, ਫਿਰੌਤੀਆਂ, ਕ*ਤਲ ਆਦਿ ਹਨ, ਜਿਨ੍ਹਾਂ ਕਰਕੇ ਉਹ ਹਮੇਸ਼ਾ ਅਖਬਾਰ, ਸੋਸ਼ਲ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿੰਦਾ ਹੈ I

    ਹਾਲ ਹੀ ਵਿੱਚ Lawrence Bishnoi ਨੇ ਗੁਜਰਾਤ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਹੈ, ਜਿਸ ਵਿੱਚ ਉਸਨੇ ਗੁਜਰਾਤ ਕੋਰਟ ਵਿੱਚ ਮੰਗ ਰੱਖੀ ਹੈ ਕਿ ਉਸਨੂੰ ਗੈਂਗਸਟਰ ਜਾਂ ਅੱਤਵਾਦੀ ਨਾ ਬੁਲਾਇਆ ਜਾਵੇ, ਤੁਹਾਨੂੰ ਵੀ ਇਹ ਸੋਚ ਕਿ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ I

    ਤੁਹਾਨੂੰ ਦੱਸਣਾ ਚਾਹੁਣੇ ਆ ਕੀ Lawrence Bishnoi ਦਾ ਨਾਮ ਸਿੱਧੂ ਮੂਸੇਵਾਲੇ ਦੇ ਕ*ਤਲ ਕੇਸ ਵਿੱਚ ਜੁੜਿਆ ਹੈ ਕਿਉਂਕਿ ਉਹ ਸਿੱਧੂ ਦੇ ਕ*ਤ ਲ ਕੇਸ ਵਿੱਚ ਮੁੱਖ ਸਾਜਿਸਕਾਰ ਸੀ I ਸਿੱਧੂ ਮੂਸੇਵਾਲੇ ਦੇ ਕ*ਤਲ ਦੇ ਕੁੱਝ ਸਮੇ ਬਾਅਦ ਜੇਲ੍ਹ ਵਿੱਚੋ ਇੱਕ ਇੰਟਰਵਿਊ ਵਾਇਰਲ ਹੋਈ ਸੀ ਜਿਸ ਕਰਕੇ ਪੰਜਾਬ ਸਰਕਾਰ ਸ਼ੱਕ ਦੇ ਘੇਰੇ ਵਿੱਚ ਆ ਗਈ ਸੀ I

    ਲਾਰੈਂਸ ਬਿਸ਼ਨੋਈ ਉੱਪਰ salman khan ਨੂੰ ਜਾ*ਨੋ-ਮਾਰ*ਨ ਦੀ ਧਮਕੀ ਵਾਲਾ ਵੀ ਪਰਚਾ ਦਰਜ ਹੈ I ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਨੇ ਧਮਕੀ ਇਸ ਕਰਕੇ ਦਿੱਤੀ ਸੀ ਕਿਉਂਕਿ ਸਲਮਾਨ ਖਾਨ ਤੇ ਕਈ ਹੋਰ ਕਲਾਕਾਰਾਂ ਨੇ ਸਤੰਬਰ 1998 ਵਿੱਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ I ਲਾਰੈਂਸ ਬਿਸ਼ਨੋਈ ਦੀ ਬਰਾਦਰੀ ਕਾਲੇ ਹਿਰਨ ਦੀ ਪੂਜਾ ਕਰਦੀ ਸੀ, ਜਿਸ ਕਾਰਨ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮਾਫੀ ਮੰਗਣ ਲਈ ਵੀ ਕਿਹਾ ਸੀ ਪਰ ਸਲਮਾਨ ਖਾਨ ਨੇ ਮਾਫੀ ਨਹੀਂ ਮੰਗੀ ਜਿਸ ਕਾਰਨ Lawrence Bishnoi ਨੇ ਸਲਮਾਨ ਖਾਨ ਨੂੰ ਜਾ*ਨੋ ਮਾਰ*ਨ ਦੀ ਧਮਕੀ ਦਿੱਤੀ ਸੀ I

    ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁਣੇ, ਤੁਹਾਡਾ ਲਾਰੈਂਸ ਬਿਸ਼ਨੋਈ ਦੁਆਰਾ ਗੁਜਰਾਤ ਕੋਰਟ ਵਿੱਚ ਪਾਈ ਪਟੀਸ਼ਨ ਬਾਰੇ ਕੀ ਕਹਿਣਾ ਹੈ, ਕੀ ਉਸਨੂੰ ਗੈਂਗਸਟਰ ਜਾਂ ਅੱਤਵਾਦੀ ਕਹਿਣਾ ਚਾਹੀਦਾ ਹੈ, Comment Box ਵਿੱਚ ਜਰੂਰ ਦੱਸੋ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਜਰੂਰ ਕਰੋ I