Tag: knee pain relief

  • ਇਹ 5 ਚੀਜਾਂ ਤੁਹਾਡੇ ਜੋੜਾਂ ਦਾ ਦਰਦ ਮਿੰਟਾਂ ਚ ਛੂ-ਮੰਤਰ ਕਰ ਦੇਣਗੀਆਂ

    ਇਹ 5 ਚੀਜਾਂ ਤੁਹਾਡੇ ਜੋੜਾਂ ਦਾ ਦਰਦ ਮਿੰਟਾਂ ਚ ਛੂ-ਮੰਤਰ ਕਰ ਦੇਣਗੀਆਂ

    ਇਹ 5 ਚੀਜਾਂ ਤੁਹਾਡੇ ਜੋੜਾਂ ਦਾ ਦਰਦ ਮਿੰਟਾਂ ਚ ਛੂ-ਮੰਤਰ ਕਰ ਦੇਣਗੀਆਂ

    ਅੱਜ ਦੀ ਦੁਨੀਆਂ ਵਿੱਚ ਹਰ ਇਕ ਇਨਸਾਨ ਆਪਣੀ ਕਾਮਯਾਬੀ ਲਈ ਹੱਡ ਤੋੜ ਮਿਹਨਤ ਕਰਦਾ ਹੈ I ਭੱਜ ਦੌੜ ਜਿਆਦਾ ਹੋਣ ਕਰਕੇ ਕਈ ਵਾਰ ਉਸਨੂੰ ਜਲਦੀ ਵਿੱਚ ਬਾਹਰ ਦਾ ਖਾਣਾ ਖਾਣਾ ਪੈਂਦਾ ਹੈ ਜਿਸ ਨਾਲ ਉਸਨੂੰ ਉਸਦੇ ਸਰੀਰ ਦੇ ਹਿਸਾਬ ਨਾਲ ਲੋੜੀਦੀਂ ਖੁਰਾਕ ਨਹੀਂ ਮਿਲ ਪਾਉਂਦੀ ਜਿਸ ਕਾਰਨ ਉਸਦੇ ਸਰੀਰ ਵਿੱਚ ਦਰਦ ਹੋਣ ਲੱਗ ਪੈਂਦਾ ਹੈ ਜਾਂ ਜ਼ਿਆਦਾ ਸਰੀਰਕ ਕੰਮ ਕਰਨ ਨਾਲ ਵੀ ਜੋੜਾਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ I ਅਗਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਅੱਜ ਅਸੀਂ ਤੁਹਾਨੂੰ ਅਜਿਹੇ ਨੁਕਤੇ ਦੱਸਣ ਦਾ ਰਹੇ ਹਾਂ ਜਿਸ ਨਾਲ ਤੁਹਾਡੇ ਜੋੜਾਂ ਦਾ ਦਰਦ ਮਿੰਟਾਂ ‘ਚ ਛੂ-ਮੰਤਰ ਹੋ ਜਾਵੇਗਾ I

    (1) ਅਦਰਕ- ਅਦਰਕ ਦੇ ਛੋਟੇ ਇਕ ਜਾਂ ਦੋ ਟੁਕੜੇ ਗਰਮ ਪਾਣੀ ਵਿੱਚ ਪਾ ਲਉ ਤੇ ਉਸ ਵਿੱਚ 1 ਚਮਚ ਸ਼ਹਿਦ ਪਾ ਲਉ I ਇਸ ਦਾ ਸੇਵਨ ਹਰ ਰੋਜ 2 ਵਾਰ ਕਰੋ I ਇਸ ਪਾਣੀ ਦਾ ਸੇਵਨ ਕਰਨ ਨਾਲ ਤੁਹਾਡੇ ਜੋੜਾਂ ਦਾ ਦਰਦ ਦਿਨਾਂ ਚ ਠੀਕ ਹੋ ਜਾਵੇਗਾ I ਤੁਸੀਂ ਅਦਰਕ ਦੇ ਰਸ ਦੀ ਮਾਲਿਸ਼ ਵੀ ਕਰ ਸਕਦੇ ਹੋ I

    (2) ਹਲਦੀ- ਇਕ ਗਿਲਾਸ ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਮਿਲਾਕੇ ਪੀਣ ਨਾਲ ਵੀ ਤੁਹਾਡੇ ਜੋੜਾਂ ਦੇ ਦਰਦ ਨੂੰ ਕਾਫੀ ਅਰਾਮ ਮਿਲੇਗਾ I ਤੁਸੀਂ ਇਸ ਦਾ ਸੇਵਨ ਦਿਨ ਵਿੱਚ 2 ਵਾਰ ਕਰ ਸਕਦੇ ਹੋ I

    (3) ਤੁਲਸੀ ਦੇ ਪੱਤੇ- ਗਰਮ ਗਿਲਾਸ ਪਾਣੀ ਵਿੱਚ 4-5 ਪੱਤੇ ਤੁਲਸੀ ਦੇ ਲੈ ਲਉ ਤੇ ਉਸ ਵਿੱਚ 1 ਚਮਚ ਸ਼ਹਿਦ ਦਾ ਮਿਲਾ ਲਉ I ਇਸ ਦਾ ਸੇਵਨ ਕਰਨ ਨਾਲ ਵੀ ਜੋੜਾਂ ਦਾ ਦਰਦ ਖਤਮ ਹੋ ਜਾਵੇਗਾ I

    (4) ਬਰਫ ਦੀ ਕਟੋਰ- ਦਿਨ ਵਿੱਚ 2 ਵਾਰ ਦਰਦ ਵਾਲੀ ਜਗ੍ਹਾ ਤੇ ਬਰਫ ਦੀ ਕਟੋਰ ਕਰਨ ਨਾਲ ਵੀ ਦਰਦ ਤੋਂ ਅਰਾਮ ਮਿਲਦਾ ਹੈ I ਇਸਨੂੰ ਲਗਭਗ 15-20 ਮਿੰਟ ਤਕ ਕਰਨਾ ਚਾਹੀਦਾ ਹੈ I

    (5) ਗਰਮ ਪਾਣੀ ਨਾਲ ਨਹਾਉਣਾ- ਗਰਮ ਪਾਣੀ ਦੇ ਨਾਲ ਨਹਾਉਣ ਨਾਲ ਵੀ ਸਰੀਰ ਨੂੰ ਦਰਦ ਤੋਂ ਅਰਾਮ ਮਿਲਦਾ ਹੈ ਕਿਉਂਕਿ ਗਰਮ ਪਾਣੀ ਸਰੀਰ ਦੇ ਰੋਮਾ ਨੂੰ ਖੋਲ੍ਹਦਾ ਹੈ ਜਿਸ ਨਾਲ ਦਰਦ ਘੱਟ ਹੋ ਜਾਂਦਾ ਹੈ I