Tag: nasha chadqau kameti

  • ਨਸ਼ਾ ਛਡਾਓ ਕਮੇਟੀ ਸ਼ੇਰਪੁਰ ਨੇ SHO ਅਵਤਾਰ ਸਿੰਘ ਧਾਲੀਵਾਲ ( ਮੁੱਖ ਅਫਸਰ ਥਾਣਾ ਸ਼ੇਰਪੁਰ ) ਦਾ ਕੀਤਾ ਸਨਮਾਨ

    ਨਸ਼ਾ ਛਡਾਓ ਕਮੇਟੀ ਸ਼ੇਰਪੁਰ ਨੇ SHO ਅਵਤਾਰ ਸਿੰਘ ਧਾਲੀਵਾਲ ( ਮੁੱਖ ਅਫਸਰ ਥਾਣਾ ਸ਼ੇਰਪੁਰ ) ਦਾ ਕੀਤਾ ਸਨਮਾਨ

    ਨਸ਼ਾ ਛਡਾਓ ਕਮੇਟੀ ਸ਼ੇਰਪੁਰ ਨੇ SHO ਅਵਤਾਰ ਸਿੰਘ ਧਾਲੀਵਾਲ ( ਮੁੱਖ ਅਫਸਰ ਥਾਣਾ ਸ਼ੇਰਪੁਰ ) ਦਾ ਕੀਤਾ ਸਨਮਾਨ

    ਅੱਜ ਸ਼ੇਰਪੁਰ ਦੇ ਵਿਚ ਨਸ਼ਾ ਛਡਾਊ ਕਮੇਟੀ ਵਲੋਂ SHO ਅਵਤਾਰ ਸਿੰਘ ਧਾਲੀਵਾਲ ਤੇ ਓਹਨਾ ਦੇ ਮੁਲਾਜਮ ਸਾਥੀਆਂ ਦਾ ਸਨਮਾਨ ਕੀਤਾ ਗਿਆ ਤੇ ਇਹ ਸਨਮਾਨ ਸਮੂਹ ਨਸ਼ਾ ਛਡਾਊ ਕਮੇਟੀ ਤੇ ਯੁਵਕ ਸੇਵਾਵਾਂ ਕਲੱਬ ਖੇੜੀ ਕਲਾਂ ਵਲੋਂ ਕੀਤਾ ਗਿਆ ਜਿਸ ਦੇ ਵਿਚ SHO ਅਵਤਾਰ ਸਿੰਘ ਧਾਲੀਵਾਲ ਤੇ ਓਹਨਾ ਦੇ ਮੁਲਾਜਮ ਸਾਥੀਆਂ ਦਾ ਨਸ਼ਾ ਛਡਾਊ ਕਮੇਟੀ ਵਲੋਂ ਕਮੇਟੀ ਦਾ ਪੂਰਨ ਸਾਥ ਦੇਣ ਤੇ ਧੰਨਵਾਦ ਕੀਤਾ ਤੇ SHO ਅਵਤਾਰ ਸਿੰਘ ਧਾਲੀਵਾਲ ਸਾਹਿਬ ਨੇ ਵੀ ਭਰੋਸਾ ਦਵਾਇਆ ਕੇ ਨਸ਼ਾ ਛਡਾਊ ਕਮੇਟੀ ਦਾ ਹਰ ਤਰਾਂ ਦਾ ਸਾਥ ਦੇਣਗੇ,

    SHO ਅਵਤਾਰ ਸਿੰਘ ਧਾਲੀਵਾਲ ਨੇ ਕਮੇਟੀ ਦੀ ਤਾਰੀਫ ਕਰਦਿਆਂ ਕਿਹਾ ਕੀ ਇਹ ਪੂਰੇ ਪੰਜਾਬ ਦੀਆ ਕਮੇਟੀਆਂ ਤੋਂ ਵੱਖਰੀ ਕਮੇਟੀ ਹੈ ਜੋ ਕਿਸ ਵੀ ਨਸ਼ਾ ਕਾਰਨ ਵਾਲੇ ਦੀ ਨਾ ਤਾ ਵੀਡੀਓ ਬਣਾਉਂਦੇ ਹਨ ਤੇ ਨਾ ਹੀ ਓਹਨਾ ਦੀ ਕੁੱਟਮਾਰ ਕਰਦੇ ਹਨ ਸਗੋਂ ਓਹਨਾ ਨੂੰ ਪਿਆਰ ਨਾਲ ਸਮਝਾ ਕੇ ਨਸ਼ਾ ਛਡਾਊ ਸੈਂਟਰ ਵਿਚ ਦਾਖ਼ਲ ਕਰਵਾ ਦਿੰਦੇ ਹਨ ਜਿਸ ਦੇ ਮੱਦੇ ਨਜ਼ਰ ਅੱਜ 5 ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰ ਵਿਚ ਲਿਜਾਇਆ ਗਿਆ ਤੇ ਨਸ਼ਾ ਛੱਡਣ ਵਾਲ਼ੇ ਨੌਜਵਾਨਾਂ ਨੇ ਨਸ਼ਾ ਛੱਡਣ ਦਾ ਪੂਰਨ ਭਰੋਸਾ ਦਵਾਇਆ

    ਇਹ ਨਸ਼ਾ ਛਡਾਊ ਕਮੇਟੀ ਲਗਾਤਾਰ ਇਕ ਮਹੀਨੇ ਤੋਂ ਲਗਾਤਾਰ ਪਿੰਡ ਸ਼ੇਰਪੁਰ ਦੇ ਹਰ ਸੜਕ ਤੇ ਪਹਿਰਾ ਦੇ ਰਹੇ ਹਨ ਤੇ ਉਸ ਦੇ ਨਤੀਜੇ ਆਉਣੇ ਸ਼ੁਰੂ ਹੋਗਏ ਹਨ, ਤੇ ਜਿੰਨੇ ਵੀ ਨੌਜਵਾਨ ਨਸ਼ਾ ਲੈਣ ਜਾਂ ਕਰਨ ਆਉਂਦੇ ਹਨ ਓਹਨਾ ਨੂੰ ਵੀ ਸਮਝਾ ਕੇ ਆਪਣੇ ਨਾਲ ਪਹਿਰਿਆਂ ਤੇ ਖੜਨ ਲੈਣ ਮਜਬੂਰ ਕਰ ਦਿੱਤਾ ਹੈ, ਤੇ ਹੁਣ ਉਹ ਨੌਜਵਾਨ ਵੀ ਨਸ਼ਾ ਛੱਡ ਕੇ ਕਮੇਟੀ ਦਾ ਪੂਰਨ ਸਾਥ ਦੇ ਰਹੇ ਹਨ

    ਪਿੰਡ ਸ਼ੇਰਪੁਰ ਤੇ ਖੇੜੀ ਕਲਾਂ ਦੇ ਦੇ ਪਿੰਡ ਵਾਸੀ ਵੀ ਇਹਨਾਂ ਨੌਜਵਾਨਾਂ ਦਾ ਪੂਰਨ ਸਾਥ ਦੇ ਰਹੇ ਹਨ, ਤੇ ਇਸ ਕਮੇਟੀ ਦਾ ਹਰ ਤਰੀਕੇ ਨਾਲ ਮਦਦ ਕਰ ਰਹੇ ਹਨ ਚਾਹੇ ਉਹ ਰਾਸ਼ਨ ਦੀ ਸੇਵਾ ਹੋਵੇ ਚਾਹੇ ਪੈਸੇ ਦੀ, ਕਮੇਟੀ ਨੇ ਚੋਣਵੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕੇ ਸਾਡੀ ਸ਼ੇਰਪੁਰ ਵਾਸੀਆਂ ਨੂੰ ਬੇਨਤੀ ਹੈ ਕਿ ਹੋਰ ਸ਼ੇਰਪੁਰ ਵਾਸੀ ਇਸ ਕਮੇਟੀ ਦਾ ਸਾਥ ਦੇਣ ਲਈ ਅੱਗੇ ਆਉਣ ਤਾ ਜੋ ਇਸ ਨਸ਼ੇ ਦਾ ਖ਼ਤਮ ਹੋ ਸਕੇ