Tag: punjab

  • ਨੌਵੀਂ ਕਲਾਸ ਦੇ ਬੱਚਿਆਂ ਚ ਹੋਈ ਲੜਾਈ ਜਵਾਕਾ ਨੇ ਰਿਵਾਲਵਰ ਚੋ ਚਲਾਈ ਗੋ*ਲੀ ਸਕੂਲ ਦਾ ਜਵਾਕ ਤੇ ਚਪੜਾਸੀ ਹੋਏ ਜਖਮੀ

    ਨੌਵੀਂ ਕਲਾਸ ਦੇ ਬੱਚਿਆਂ ਚ ਹੋਈ ਲੜਾਈ ਜਵਾਕਾ ਨੇ ਰਿਵਾਲਵਰ ਚੋ ਚਲਾਈ ਗੋ*ਲੀ ਸਕੂਲ ਦਾ ਜਵਾਕ ਤੇ ਚਪੜਾਸੀ ਹੋਏ ਜਖਮੀ

    ਨੌਵੀਂ ਕਲਾਸ ਦੇ ਬੱਚਿਆਂ ਚ ਹੋਈ ਲੜਾਈ ਜਵਾਕਾ ਨੇ ਰਿਵਾਲਵਰ ਚੋ ਚਲਾਈ ਗੋ*ਲੀ ਸਕੂਲ ਦਾ ਜਵਾਕ ਤੇ ਚਪੜਾਸੀ ਹੋਏ ਜਖਮੀ

    ਅੱਜ ਕੱਲ ਸਮਾਜ ਦੇ ਵਿਚ ਬੱਚਿਆਂ ਦਾ ਮਾੜੀ ਸੰਗਤ ਕਾਰਨ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ, ਤੇ ਕਿਹਾ ਜਾਂਦਾ ਸੀ ਕੇ ਨੌਜਵਾਨ ਮੰਢੀਰ ਨਾਲ ਰਲ ਮਾਹੌਲ ਖਰਾਬ ਕਰਦੇ ਹਨ ਪਾਰ ਅੱਜ ਕੱਲ ਸਕੂਲ ਪੜ੍ਹਦੇ ਬਚੇ ਵੀ ਇਹ ਚੀਜ ਦਾ ਸ਼ਿਕਾਰ ਹੋ ਚੁਕੇ ਹਨ ਕੱਲ ਮਿਤੀ 19 ਅਕਤੂਬਰ ਨੂੰ ਕੁਝ ਬੱਚੇ ਡੇਰਾ ਬਾਬਾ ਨਾਨਕ ਦੇ ਸਰਕਾਰੀ ਸਕੂਲ ਆਉਂਦੇ ਸਮੇਂ ਸਕੂਲ ਦੇ ਬਾਹਰ ਸਕੂਲ ਵਿੱਚ ਹੀ ਪੜ੍ਹਦੇ ਵਿਦਿਆਰਥੀਆ ਵਿੱਚ ਮਮੂਲੀ ਤਕਰਾਰ ਤੋਂ ਬਾਅਦ ਗੋਲੀ ਚਲਣ ਦਾ ਮਾਮਲਾ ਸਾਹਮਨੇ ਆਇਆ ਹੈ ਇਹ ਵੀ ਗੱਲ ਸੁਣਨ ਨੂੰ ਮਿਲੀ ਹੈ ਕੀ ਕਿਸੇ ਪੁਰਾਣੀ ਰੰਜਿਸ ਦੇ ਚਲਦਿਆ ਅੱਜ ਸਕੂਲ ਦੇ ਬਾਹਰ ਦੋ ਦੋਸ਼ੀਆਂ ਨੇ ਗੋਲੀ ਚਲਾਈ ਕੋਲੋ ਲੰਘ ਰਹੇ ਨੌਂਵੀਂ ਕਲਾਸ ਦੇ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਪੁੱਤਰ ਬੁੱਟਾ ਸਿੰਘ ਦੇ ਪੱਟ ਵਿੱਚ ਛਰਾ ਲੱਗਾ ਹੈ

    ਜਦ ਇਹ ਨੌਜਵਾਨਾਂ ਦੇ ਵਿਚ ਤਕਰਾਰ ਹੋ ਰਹੀ ਸੀ ਤੇ ਸਕੂਲ ਦਾ ਚੌਕੀਦਾਰ ਗੁਰਦਿਆਂਲ ਸਿੰਘ ਓਹਨਾ ਬੱਚਿਆਂ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸੇ ਟੀਮ ਦੋਸ਼ੀ ਗੋਲੀ ਚਲਾ ਦਿੰਦਾ ਹੈ ਜਿਸਦੇ ਚਲਦਿਆ ਚੌਕੀਦਾਰ ਦੀ ਲੱਤ ਵਿੱਚ ਵੀ ਛਰਾ ਲੱਗ ਜਾਂਦਾ ਹੈ ਦੋਵੇ ਜਖਮੀ ਹੋ ਜਾਂਦੇ ਹਨ ਤੇ ਓਹਨਾ ਨੂੰ ਡੇਰਾ ਬਾਬਾ ਨਾਨਕ ਦੇ ਹੌਸਪੀਟਲ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ ਤੇ ਓਹਨਾ ਚੋ ਦਿਲਪ੍ਰੀਤ ਸਿੰਘ ਨੂੰ ਮਲਮ ਪੱਟੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ

    ਮੌਕੇ ਦੀ ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ ਜੀ

    ਪ੍ਰਸ਼ਾਸਨ ਨਾਲ ਗੱਲਬਾਤ ਕਰਦਿਆਂ ਇਹ ਪਤਾ ਲੱਗਾ ਕੇ ਦੋਸੀਆ ਦੀ ਭਾਲ ਹਜੇ ਜਾਰੀ ਹੈ ਤੇ ਡੀ ਐਸ ਪੀ ਮਨਿਦਰਪਾਲ ਸਿੰਘ ਦੀ ਅਗਵਾਈ ਵਿੱਚ ਦੋਸੀਆ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਤੇ ਜਦ ਇਸ ਘਟਨਾ ਵਾਰੇ ਸਕੂਲ ਦੇ ਅਧਿਆਪਕ ਨਾਲ ਗੱਲ ਕਰਨੀ ਚਾਹੀ ਤਾ ਓਹਨਾ ਨੇ ਵੀ ਇਹ ਘਟਨਾ ਨੂੰ ਸਖਤੀ ਨਾਲ ਲਿਆ ਹੈ ਤੇ ਕਿਹਾ ਹੈ ਕੀ ਜਿੰਨੇ ਵੀ ਬੱਚੇ ਇਸ ਘਟਨਾ ਨਾਲ ਸਬੰਦਤ ਹੋਣਗੇ ਓਹਨਾ ਦਾ ਨਾਮ ਸਕੂਲ ਵਿੱਚੋ ਕੱਟ ਦਿੱਤਾ ਜਾਵੇਗਾ

  • ਕੁੜੀਆਂ ਨੇ ਰਲ ਮੁੰਡੇ ਦੀ ਬਣਾਈ ਨਗਨ ਅਵਸਥਾ ਵਿੱਚ ਵੀਡੀਓ, ਬਲੈਕਮੇਲ ਕਰ ਮੰਗੇ ਮੁੰਡੇ ਤੋਂ ਪੈਸੇ

    ਕੁੜੀਆਂ ਨੇ ਰਲ ਮੁੰਡੇ ਦੀ ਬਣਾਈ ਨਗਨ ਅਵਸਥਾ ਵਿੱਚ ਵੀਡੀਓ, ਬਲੈਕਮੇਲ ਕਰ ਮੰਗੇ ਮੁੰਡੇ ਤੋਂ ਪੈਸੇ

    ਕੁੜੀਆਂ ਨੇ ਰਲ ਮੁੰਡੇ ਦੀ ਬਣਾਈ ਨਗਨ ਅਵਸਥਾ ਵਿੱਚ ਵੀਡੀਓ, ਬਲੈਕਮੇਲ ਕਰ ਮੰਗੇ ਮੁੰਡੇ ਤੋਂ ਪੈਸੇ

    ਅੱਜ-ਕੱਲ੍ਹ ਸੋਸ਼ਲ ਮੀਡਿਆ ਦਾ ਜ਼ਮਾਨਾ ਹੈ ਦੁਨੀਆਂ ਵਿਚ ਅਜਿਹਾ ਕੋਈ ਇਨਸਾਨ ਨਹੀਂ ਹੋਵੇਗਾ ਜੋ ਮੋਬਾਈਲ ਦੀ ਵਰਤੋਂ ਨਹੀਂ ਕਰਦਾ ਪਰ ਤੁਹਾਨੂੰ ਨਹੀਂ ਪਤਾ ਇਹ ਹੱਥ ਵਿਚ ਫੜ੍ਹਿਆ ਇਹ ਮੋਬਾਈਲ ਤੁਹਾਡਾ ਦੁਸਮਣ ਵੀ ਹੋ ਸਕਦਾ, ਇਸ ਦੀ ਤਾਜਾ ਮਿਸ਼ਾਲ ਅੱਜ ਬਠਿੰਡਾ ‘ਚ ਦੇਖਣ ਨੂੰ ਮਿਲੀ ਹੈ I

    ਬਠਿੰਡਾ ਪੁਲਿਸ ਨੇ ਇਕ ਅਜਿਹੇ ਕੇਸ ਦਾ ਖੁਲਾਸਾ ਕੀਤਾ ਜਿਸ ਨੂੰ ਸੁਣਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਦਰਅਸਲ ਗੱਲ ਇਹ ਹੋਈ ਕੀ ਇਕ ਮੁੰਡਾ whatsapp ਚਲਾਉਂਦਾ ਸੀ ਅਚਾਨਕ ਉਸਨੂੰ ਇਕ ਮੈਸਜ ਆਉਂਦਾ ਹੈ ਜੋ ਕੀ ਇਕ ਕੁੜੀ ਦਾ ਹੁੰਦਾ ਹੈ I ਦੋਨੋ ਦੀ ਆਪਸ ਵਿਚ ਗੱਲ ਬਾਤ ਹੋ ਜਾਂਦੀ ਹੈ, ਕੁੱਝ ਦਿਨਾਂ ਬਾਅਦ ਕੁੜੀ ਮੁੰਡੇ ਨੂੰ ਮੈਸੇਜ ਕਰਕੇ ਮਿਲਣ ਲਈ ਕਹਿੰਦੀ ਹੈ ਪਰ ਮੁੰਡਾ ਨਾ ਕਰ ਦਿੰਦਾ ਹੈ I ਬਾਅਦ ਵਿਚ ਕੁੜੀ ਵਲੋਂ ਮਿਲਣ ਲਈ ਜ਼ੋਰ ਪਾਉਣ ਤੇ ਮੁੰਡਾ ਮੰਨ ਜਾਂਦਾ ਹੈ I

    ਜਦੋਂ ਕੁੜੀ ਉਸ ਮੁੰਡੇ ਨੂੰ ਕਮਰੇ ਵਿੱਚ ਲੈ ਜਾਂਦੀ ਹੈ ਤਾਂ ਕੁੜੀ ਮੁੰਡੇ ਨੂੰ ਨਿਰਵਾਸਤਰ ਕਰਕੇ ਉਸ ਨਾਲ ਗ਼ਲਤ ਕੰਮ ਕਰਨ ਲੱਗ ਪੈਂਦੀ ਹੈ I ਉਹ ਕੁੜੀ ਇਕੱਲੀ ਨਹੀਂ ਹੁੰਦੀ ਉਸ ਨਾਲ 2 ਹੋਰ ਕੁੜੀਆਂ ਵੀ ਹੁੰਦੀਆਂ ਹਨ ਜੋ ਮੁੰਡੇ ਦੀ ਗ਼ਲਤ ਵੀਡੀਓ ਬਣਾ ਲੈਂਦੀਆਂ ਹਨ, ਬਾਅਦ ਵਿੱਚ ਉਹ ਵੀਡੀਓ ਨਾਲ ਮੁੰਡੇ ਨੂੰ ਬਲੈਕਮੇਲ ਕਰਦੀਆਂ ਹਨ ਤੇ ਮੁੰਡੇ ਨੂੰ ਵੀਡੀਓ Viral ਕਰਨ ਦੀ ਧਮਕੀ ਦੇਕੇ ਉਸ ਪਾਸੋਂ ਲੱਖਾਂ ਰੁਪਏ ਦੀ ਮੰਗ ਕਰਦੀਆਂ ਹਨ I

    ਮੁੰਡਾ ਏਨਾ ਡਰ ਜਾਂਦਾ ਹੈ ਤੇ ਉਹ ਪੁਲਿਸ ਕੋਲ ਚਲਾ ਜਾਂਦਾ ਹੈ ਤੇ ਪੁਲਿਸ ਮੌਕੇ ਤੇ ਉਸ ਕੁੜੀਆਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਹਨਾਂ ਕੁੜੀਆਂ ਉਪਰ FIR ਦਰਜ ਹੋ ਜਾਂਦੀ ਹੈ ਈ ਤੁਹਾਨੂੰ ਕੀ ਲੱਗਦਾ ਕੀ ਫੋਨ ਦੀ ਲੋੜ ਤੋਂ ਵੱਧ ਵਰਤੋਂ ਕਰਨਾ ਠੀਕ ਹੈ ਜਾਂ ਨਹੀਂ ? ਕੰਮੈਂਟ ਕਰਕੇ ਜਰੂਰ ਦੱਸੋ ਜੀ ਤੇ ਸਾਡੇ ਚੈਨਲ SUN PUNJAB TV ਨੂੰ SUBSCRIBE ਜਰੂਰ ਕਰੋ ਜੀ I

  • ਜਲੰਧਰ ਵਿੱਚ ਫਰਿੱਜ ਦਾ ਕੰਪਰੈਸਰ ਫੱਟਣ ਨਾਲ ਹੋਇਆ ਧਮਾਕਾ, ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਮੌ*ਤ

    ਜਲੰਧਰ ਵਿੱਚ ਫਰਿੱਜ ਦਾ ਕੰਪਰੈਸਰ ਫੱਟਣ ਨਾਲ ਹੋਇਆ ਧਮਾਕਾ, ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਮੌ*ਤ

    ਜਲੰਧਰ ਵਿੱਚ ਫਰਿੱਜ ਦਾ ਕੰਪਰੈਸਰ ਫੱਟਣ ਨਾਲ ਹੋਇਆ ਧਮਾਕਾ, ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਮੌ*ਤ

    ਜਲੰਧਰ ਦੇ ਵਿਚ ਲੰਘੀ ਰਾਤ ਇੱਕ ਅਜਿਹੀ ਘਟਨਾ ਘਟੀ ਜਿਸ ਨੂੰ ਸੁਣਕੇ ਪੂਰੇ ਇਲਾਕੇ ਵਿਚ ਸਹਿਮ ਦੇ ਮਾਹੌਲ ਬਣ ਗਿਆ, ਤੁਹਾਨੂੰ ਦੱਸਦੇ ਹੋਏ ਬਹੁਤ ਅਫਸੋਸ ਹੋ ਰਿਹਾ ਕੀ ਜਲੰਧਰ ਦੇ ਵਿਚ ਪਿਛਲੀ ਰਾਤ ਇਕੋ ਪਰਿਵਾਰ ਦੇ 6 ਜੀਆਂ ਦੀ ਮੌ*ਤ ਹੋ ਗਈ ਹੈ ਜਿਸ ਦੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ I

    ਗੁਆਂਢੀਆਂ ਦੇ ਦੱਸੇ ਮੁਤਾਬਿਕ ਰਾਤ ਨੂੰ ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ ਜਿਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ ਦੇਖਣ ਤੇ ਪਤਾ ਚੱਲਿਆ ਕੀ ਧਮਾਕਾ ਹੋਰ ਕੀਤੇ ਨੀ ਸਾਡੇ ਗੁਆਂਢ ‘ਚ ਹੋਇਆ ਹੈ ਤੇ ਘਰ ਦੇ ਵਿੱਚ ਫਰਿੱਜ ਦਾ ਕੰਪਰੈਸਰ ਫੱਟਣ ਦੇ ਨਾਲ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਕੇ ਤੇ ਮੌ*ਤ ਹੋ ਗਈ I ਜਿਸ ਦੇ ਵਿੱਚ 3 ਬੱਚੇ, ਇੱਕ ਬੱਚਿਆਂ ਦੀ ਮਾਂ ਤੇ 1 ਬੱਚਿਆਂ ਦਾ ਦਾਦਾ ਸੀ I ਧਮਾਕੇ ਵਾਲੇ ਸਮੇਂ ਘਰ ਦੇ ਵਿੱਚ 7 ਜਣੇ ਮੌਜੂਦ ਸੀ ਤੇ ਘਰ ਦੇ ਅੰਦਰ 6 ਮੈਂਬਰ ਸੀ ਜਿਸ ਦੇ ਵਿੱਚੋ 5 ਦੀ ਮੌਤ ਮੌਕੇ ਤੇ ਹੋ ਗਈ ਤੇ ਬੱਚਿਆਂ ਦਾ ਬਾਪ ਬੁਰੀ ਤਰਾਂ ਜਖਮੀ ਹੋ ਸੀ ਜਿਸ ਨੂੰ ਲੁਧਿਆਣੇ ਰੈਫ਼ਰ ਕਰ ਦਿੱਤਾ ਸੀ ਤੇ ਅੱਜ ਸਵੇਰੇ ਉਸ ਦੀ ਵੀ ਮੌ*ਤ ਹੋ ਗਈ ਹੈ ਤੇ ਬੱਚਿਆਂ ਦੀ ਦਾਦੀ ਇਸ ਧਮਾਕੇ ਵਿੱਚ ਬਚ ਗਈ ਕਿਉਂਕਿ ਉਹ ਘਰ ਦੇ ਵੇਹੜੇ ਵਿੱਚ ਸੁੱਤੀ ਪਈ ਸੀ I

    ਪਹਿਲਾਂ ਤਾਂ ਲੋਕਾਂ ਨੂੰ ਇਹ ਸੀ ਕੀ ਧਮਾਕਾ ਸਿਲੰਡਰ ਦੇ ਫੱਟਣ ਕਾਰਨ ਹੋਇਆ ਹੈ ਪਰ ਮਾਮਲੇ ਦੀ ਜਾਂਚ ਕਰਨ ਬਾਅਦ ਪਤਾ ਚੱਲਿਆ ਕੀ ਧਮਾਕਾ ਸਿਲੰਡਰ ਫੱਟਣ ਨਾਲ ਨਹੀਂ ਸਗੋਂ ਫਰਿੱਜ ਦੇ ਕੰਪਰੈਸਰ ਦੀ ਗੈਸ ਲੀਕ ਹੋਣ ਨਾਲ ਹੋਇਆ I ਮ੍ਰਿਤਕਾ ਦੀ ਪਹਿਚਾਣ ਯਸ਼ਪਾਲ ਘਈ (70), ਰੁਚੀ ਘਈ (40), ਮਨਸ਼ਾ (14), ਅਕਸ਼ੇ(10 ) , ਦੀਆਂ (12) ਅਤੇ ਇੰਦਰਪਾਲ ਵਜੋਂ ਹੋਈ I

  • ਵਾਇਰਲ ਕੁਲੜ੍ਹ ਪੀਜ਼ਾ ਕਪਲ ਦੀ ਵਾਇਰਲ ਵੀਡੀਓ ਤੋਂ ਬਾਅਦ ਹੋਏ ਲਾਇਵ ਵੀਡੀਓ ਦਾ ਅਸਲ ਸੱਚ ਆਇਆ ਸਾਹਮਣੇ

    ਵਾਇਰਲ ਕੁਲੜ੍ਹ ਪੀਜ਼ਾ ਕਪਲ ਦੀ ਵਾਇਰਲ ਵੀਡੀਓ ਤੋਂ ਬਾਅਦ ਹੋਏ ਲਾਇਵ ਵੀਡੀਓ ਦਾ ਅਸਲ ਸੱਚ ਆਇਆ ਸਾਹਮਣੇ

    ਵਾਇਰਲ ਕੁਲੜ੍ਹ ਪੀਜ਼ਾ ਕਪਲ ਦੀ ਵਾਇਰਲ ਵੀਡੀਓ ਤੋਂ ਬਾਅਦ ਹੋਏ ਲਾਇਵ ਵੀਡੀਓ ਦਾ ਅਸਲ ਸੱਚ ਆਇਆ ਸਾਹਮਣੇ

    ਜਲੰਧਰ ਤੋਂ ਕੁਲੜ੍ਹ ਪੀਜ਼ਾ ਕਪਲ ਦੇ ਨਾਮ ਤੋਂ ਫੇਮ ਪਾਉਣ ਵਾਲੇ ਸਹਿਜ ਅਰੋੜਾ ਤੇ ਗੁਰਪ੍ਰੀਤ ਕੌਰ ਕੁਝ ਦੀਨਾ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਸੋਸ਼ਲ ਮੀਡਿਆ ਤੇ ਓਹਨਾ ਦੀ ਇਕ ਨਿਊਡ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਲੈਕੇ ਸਹਿਜ ਅਰੋੜਾ ਨੇ ਜਲੰਧਰ ਦੇ ਠਾਣੇ ਦੇ ਵਿਚ FIR ਨੰਬਰ 90 ਤਹਿਤ ਮੁਕਦਮਾ ਦਰਜ ਕਰਵਾ ਦਿੱਤਾ ਹੈ

    ਆਪਣੇ ਸੋਸ਼ਲ ਅਕਾਊਂਟ ਤੇ ਲਾਇਵ ਹੋਕੇ ਸਹਿਜ ਅਰੋੜਾ ਨੇ ਆਪਣਾ ਸਪਸ਼ਟੀ ਕਰਨ ਦਿੱਤਾ ਕੇ ਓਹਨੂੰ ਨੂੰ ਕੁਝ ਦਿਨ ਪਹਿਲਾ ਸੋਸ਼ਲ ਮੀਡਿਆ ਤੇ ਕਈ ਦੀਨਾ ਤੋਂ ਫਰੌਡ ਮੈਸਿਜ ਆ ਰਹੇ ਸੀ ਜਿਸ ਦੇ ਵਿਚ ਸਾਨੂੰ ਇਹ ਵੀਡੀਓ ਭੇਜ ਸਾਡੇ ਤੋਂ ਪੈਸੇ ਦੀ ਮੰਗ ਕੀਤੀ ਗਈ ਸੀ ਤੇ ਇਹ ਵੀ ਕਿਹਾ ਸੀ ਕੇ ਜੇਕਰ ਤੁਸੀਂ ਮੇਰੇ ਅਕਾਊਂਟ ਦੇ ਵਿਚ ਪੈਸੇ ਨਹੀਂ ਪਾਏ ਤਾ ਇਸ ਵੀਡੀਓ ਨੂੰ ਸੋਸ਼ਲ ਮੀਡਿਆ ਤੇ ਵਾਇਰਲ ਕਰ ਦਿੱਤਾ ਜਾਵੇਗਾ

    ਪਰ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਦੇ ਕੋਲ ਕੁਝ ਦਿਨ ਪਹਿਲਾ ਬੱਚਾ ਹੋਣ ਕਰਕੇ ਸਹਿਜ ਅਰੋੜਾ ਇਸ ਗੱਲ ਵੱਲ ਧਿਆਨ ਨਾ ਦੇ ਸਕੇ ਤੇ ਉਸ ਸ਼ਰਾਰਤੀ ਸ਼ਖਸ਼ ਨੇ ਉਹ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਕਰ ਦਿੱਤੀ ਜਿਸ ਤੇ ਮੁਕਦਮਾ ਦਰਜ ਕਰਵਾ ਦਿੱਤਾ ਗਿਆ ਹੈ ਤੇ ਸਹਿਜ ਅਰੋੜਾ ਵਲੋਂ ਇਹ ਵੀ ਕਿਹਾ ਗਿਆ ਹੈ ਅਗਰ ਕੋਈ ਵੀ ਸ਼ਖਸ਼ ਇਹ ਵੀਡੀਓ ਜੋ ਕਿ ਬਿਲਕੁਲ ਝੂਠੀ ਹੈ ਉਸ ਨੂੰ ਸ਼ੇਅਰ ਵੀ ਕਰਦਾ ਹੈ ਤਾ ਉਸ ਤੇ ਵੀ IT ਐਕਟ ਅਧੀਨ ਮੁਕੱਦਮਾ ਦਰਜ ਕੀਤਾ ਜਾਵੇਗਾ

    ਸਹਿਜ ਅਰੋੜਾ ਨੇ ਪੁਲਿਸ ਕੋਲ ਇਹ ਬਿਆਨ ਦਿੱਤੇ ਹਨ ਕੇ ਜੋ ਉਸਦੀ ਪਤਨੀ ਗੁਰਪ੍ਰੀਤ ਕੌਰ ਦੀ ਵੀਡੀਓ ਵਾਇਰਲ ਕੀਤੀ ਗਈ ਹੈ ਉਹ AI ਦੁਵਾਰਾ ਤਿਆਰ ਕੀਤੀ ਹੈ ਹੈ ਜੋ ਕੀ ਬਿਲਕੁਲ ਝੂਠੀ ਹੈ, ਪਰ ਓਥੇ ਹੀ ਕੁਜ ਬਲੋਗਰ ਵਲੋਂ ਲਾਇਵ ਹੋਕੇ ਇਹ ਵੀ ਕਿਹਾ ਗਿਆ ਕੇ ਕਿਸੇ ਵੀ ਕਪਲ ਨੂੰ ਇਸ ਤਰਾਂ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ ਜੋ ਇਸ ਵਾਇਰਲ ਕਪਲ ਨੇ ਕੀਤੀ ਹੈ ਤੇ ਇਹ ਵੀ ਕਿਹਾ ਕੇ ਉਹ ਵੀਡੀਓ ਓਹਨਾ ਦੇ ਮੁਤਾਬਿਕ ਅਗਰ ਝੂਠੀ ਵੀ ਹੈ ਤਾ ਉਹ ਵੀਡੀਓ ਦੇ ਵਿਚ ਸਿੱਧ ਨਹੀਂ ਹੋ ਰਿਹਾ |

  • ਲੁਧਿਆਣਾ ‘ਚ ਚੂੜੇ ਵਾਲੇ ਬਾਬੇ ਦਾ ਉਸਦੇ ਹੀ ਡੇਰੇ ‘ਚ ਵੜ੍ਹਕੇ ਕੁਟਾਪਾ, ਨਾਲ ਡੇਰੇ ਚ ਮੌਜੂਦ ਭਗਤਾਂ ਨੇ ਕਿਹਾ ਸਾਡਾ ਵੀ ਕੀਤਾ ਕੁਟਾਪਾ

    ਲੁਧਿਆਣਾ ‘ਚ ਚੂੜੇ ਵਾਲੇ ਬਾਬੇ ਦਾ ਉਸਦੇ ਹੀ ਡੇਰੇ ‘ਚ ਵੜ੍ਹਕੇ ਕੁਟਾਪਾ, ਨਾਲ ਡੇਰੇ ਚ ਮੌਜੂਦ ਭਗਤਾਂ ਨੇ ਕਿਹਾ ਸਾਡਾ ਵੀ ਕੀਤਾ ਕੁਟਾਪਾ

    ਲੁਧਿਆਣਾ ‘ਚ ਚੂੜੇ ਵਾਲੇ ਬਾਬੇ ਦਾ ਉਸਦੇ ਹੀ ਡੇਰੇ ‘ਚ ਵੜ੍ਹਕੇ ਕੁਟਾਪਾ, ਨਾਲ ਡੇਰੇ ਚ ਮੌਜੂਦ ਭਗਤਾਂ ਨੇ ਕਿਹਾ ਸਾਡਾ ਵੀ ਕੀਤਾ ਕੁਟਾਪਾ

    ਇਹ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਇਕ ਬਾਬੇ ਦੀ ਉਸੇ ਦੇ ਡੇਰੇ ਵਿਚ ਕੁਟਾਪਾ ਕਰਨ ਦੀ ਖ਼ਬਰ ਆਈ ਹੈ, ਕਿਹਾ ਜਾ ਰਿਹਾ ਹੈ ਕੀ ਬਾਬੇ ਦੇ ਨਾਲਦੇ ਸ਼ਰਧਾਲੂ ਵੀ ਜੋ ਡੇਰੇ ਵਿਚ ਮੌਜੂਦ ਸਨ ਓਹਨਾ ਦੀ ਵੀ ਕੁੱਟਮਾਰ ਦੀ ਖ਼ਬਰ ਆਈ ਹੈ,
    ਤੇ ਜਿਸ ਦੀ ਦਰਖ਼ਾਸਤ ਨੇੜੇ ਦੇ ਥਾਣਾ ਵਿਖੇ ਕੀਤੀ ਗਈ ਹੈ

    ਗੱਲਬਾਤ ਕਰਦੇ ਦੱਸਿਆ ਕੀ ਜਦ ਚੂੜੇ ਵਾਲੇ ਬਾਬਾ ਤੇ ਕੁਝ ਸ਼ਰਧਾਲੂ ਜਦ ਸ਼ਾਮੀ ਡੇਰੇ ਵਿਚ ਮੌਜੂਦ ਸਨ ਉਸੇ ਟੀਮ ਕੁਜ ਮੁੰਡੇ ਡੇਰੇ ਵਿਚ ਆਏ ਤੇ ਆਕੇ ਮੰਡੀ ਸ਼ਬਦਾਵਲੀ ਬੋਲਣ ਲੱਗੇ, ਤੇ ਜਦ ਓਹਨੂੰ ਨੂੰ ਡੇਰੇ ਦੇ ਸਮਰਥਕਾਂ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾ ਓਹਨਾ ਵਲੋਂ ਮਾਰ ਕੁੱਟ ਸ਼ੁਰੂ ਕਰ ਦਿਤੀ ਗਈ, ਜਿਸ ਵਿਚ ਕਿਸੇ ਦੇ ਜਾਣੀ ਨੁਕਸਾਨ ਹੋਣ ਤੋਂ ਬਚਾ ਹੋਇਆ

    ਪਰ ਜਦ ਉਹ ਮੁੰਡੇ ਡੇਰੇ ਦੇ ਹਾਲ ਅੰਦਰ ਦਾਖ਼ਲ ਹੋਏ ਤਾ ਬਾਬਾ ਜੀ ਨੂੰ ਪਹਿਲਾ ਅਨਾਪ ਸ਼ਨਾਪ ਬੋਲਣਾ ਸ਼ੁਰੂ ਕਰ ਦਿਤਾ ਜਿਸ ਤੋਂ ਬਾਦ ਬਾਬਾ ਜੀ ਵਲੋਂ ਓਹਨੂੰ ਨੂੰ ਬਾਹਰ ਜਾਣ ਲਈ ਕਿਹਾ ਗਿਆ, ਤੇ ਓਹਨਾ ਮੁੰਡਿਆਂ ਵਲੋਂ ਬਾਹਰ ਜਾਣ ਦੀ ਬਜਾਏ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿਤੀ ਗਈ, ਤੇ ਚੂੜੇ ਵਾਲੇ ਬਾਬਾ ਜੀ ਉਪਰ ਹਮਲਾ ਕਰ ਦਿਤਾ

    ਪੱਤਰਕਾਰ ਵੀਰਾਂ ਨਾਲ ਗੱਲ ਕਰਦਿਆਂ ਇਹ ਵੀ ਦੱਸਿਆ ਕੀ ਓਹਨਾ ਮੁੰਡਿਆਂ ਦਾ ਨਸ਼ਾ ਕੀਤਾ ਹੋਇਆ ਸੀ, ਤੇ ਨਸ਼ੇ ਦੀ ਹਾਲਤ ਵਿਚ ਇਹ ਸਭ ਹੰਗਾਮਾ ਕੀਤਾ ਤੇ ਇਸਦੀ ਦਰਖ਼ਾਸਤ ਲੁਧਿਆਣਾ ਦੇ ਡੇਰੇ ਦੇ ਨੇੜੇ ਲੱਗਦੇ ਠਾਣੇ ਦੇ ਵਿਚ ਕਾਰਵਾਈ ਗਈ ਹੈ ਹੰਗਾਮਾ ਕਾਰਨ ਵਾਲੇ ਅਣ ਪਛਾਤੇ ਨੌਜਵਾਨਾਂ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ, ਤੇ ਪ੍ਰਸ਼ਾਸਨ ਨੇ ਇਹ ਵੀ ਭਰੋਸਾ ਦਵਾਈਆਂ ਕੀ ਇਸ ਅਣ ਪਛਾਤੇ ਨੌਜਵਾਨਾਂ ਖਿਲਾਫ ਹਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਸ ਵੀ ਤਰਾਂ ਦੀ ਨਰਮਾਈ ਨਹੀਂ ਵਰਤੀ ਜਾਵੇਗੀ

    ਠਾਣੇ ਦੇ ਮੁਖ ਅਫਸਰ ਨਾਲ ਗੱਲ ਕਰਦਿਆਂ ਇਹ ਵੀ ਪਤਾ ਲੱਗਿਆ ਕੀ ਅਣ ਪਛਾਤੇ ਨੌਜਵਾਨ ਫਿਲਹਾਲ ਫਰਾਰ ਦਸੇ ਜਾ ਰਹੇ ਹਨ ਇਹ ਵੀ ਭਰੋਸਾ ਦਵਾਈਆਂ ਕੇ ਜਲਾਦ ਹੀ ਓਹਨਾ ਨੂੰ ਕਾਬੂ ਵਿਚ ਲਿਆ ਜਾਵੇਗਾ