Tag: sho sherpur

  • ਨਸ਼ਾ ਛਡਾਓ ਕਮੇਟੀ ਸ਼ੇਰਪੁਰ ਨੇ SHO ਅਵਤਾਰ ਸਿੰਘ ਧਾਲੀਵਾਲ ( ਮੁੱਖ ਅਫਸਰ ਥਾਣਾ ਸ਼ੇਰਪੁਰ ) ਦਾ ਕੀਤਾ ਸਨਮਾਨ

    ਨਸ਼ਾ ਛਡਾਓ ਕਮੇਟੀ ਸ਼ੇਰਪੁਰ ਨੇ SHO ਅਵਤਾਰ ਸਿੰਘ ਧਾਲੀਵਾਲ ( ਮੁੱਖ ਅਫਸਰ ਥਾਣਾ ਸ਼ੇਰਪੁਰ ) ਦਾ ਕੀਤਾ ਸਨਮਾਨ

    ਨਸ਼ਾ ਛਡਾਓ ਕਮੇਟੀ ਸ਼ੇਰਪੁਰ ਨੇ SHO ਅਵਤਾਰ ਸਿੰਘ ਧਾਲੀਵਾਲ ( ਮੁੱਖ ਅਫਸਰ ਥਾਣਾ ਸ਼ੇਰਪੁਰ ) ਦਾ ਕੀਤਾ ਸਨਮਾਨ

    ਅੱਜ ਸ਼ੇਰਪੁਰ ਦੇ ਵਿਚ ਨਸ਼ਾ ਛਡਾਊ ਕਮੇਟੀ ਵਲੋਂ SHO ਅਵਤਾਰ ਸਿੰਘ ਧਾਲੀਵਾਲ ਤੇ ਓਹਨਾ ਦੇ ਮੁਲਾਜਮ ਸਾਥੀਆਂ ਦਾ ਸਨਮਾਨ ਕੀਤਾ ਗਿਆ ਤੇ ਇਹ ਸਨਮਾਨ ਸਮੂਹ ਨਸ਼ਾ ਛਡਾਊ ਕਮੇਟੀ ਤੇ ਯੁਵਕ ਸੇਵਾਵਾਂ ਕਲੱਬ ਖੇੜੀ ਕਲਾਂ ਵਲੋਂ ਕੀਤਾ ਗਿਆ ਜਿਸ ਦੇ ਵਿਚ SHO ਅਵਤਾਰ ਸਿੰਘ ਧਾਲੀਵਾਲ ਤੇ ਓਹਨਾ ਦੇ ਮੁਲਾਜਮ ਸਾਥੀਆਂ ਦਾ ਨਸ਼ਾ ਛਡਾਊ ਕਮੇਟੀ ਵਲੋਂ ਕਮੇਟੀ ਦਾ ਪੂਰਨ ਸਾਥ ਦੇਣ ਤੇ ਧੰਨਵਾਦ ਕੀਤਾ ਤੇ SHO ਅਵਤਾਰ ਸਿੰਘ ਧਾਲੀਵਾਲ ਸਾਹਿਬ ਨੇ ਵੀ ਭਰੋਸਾ ਦਵਾਇਆ ਕੇ ਨਸ਼ਾ ਛਡਾਊ ਕਮੇਟੀ ਦਾ ਹਰ ਤਰਾਂ ਦਾ ਸਾਥ ਦੇਣਗੇ,

    SHO ਅਵਤਾਰ ਸਿੰਘ ਧਾਲੀਵਾਲ ਨੇ ਕਮੇਟੀ ਦੀ ਤਾਰੀਫ ਕਰਦਿਆਂ ਕਿਹਾ ਕੀ ਇਹ ਪੂਰੇ ਪੰਜਾਬ ਦੀਆ ਕਮੇਟੀਆਂ ਤੋਂ ਵੱਖਰੀ ਕਮੇਟੀ ਹੈ ਜੋ ਕਿਸ ਵੀ ਨਸ਼ਾ ਕਾਰਨ ਵਾਲੇ ਦੀ ਨਾ ਤਾ ਵੀਡੀਓ ਬਣਾਉਂਦੇ ਹਨ ਤੇ ਨਾ ਹੀ ਓਹਨਾ ਦੀ ਕੁੱਟਮਾਰ ਕਰਦੇ ਹਨ ਸਗੋਂ ਓਹਨਾ ਨੂੰ ਪਿਆਰ ਨਾਲ ਸਮਝਾ ਕੇ ਨਸ਼ਾ ਛਡਾਊ ਸੈਂਟਰ ਵਿਚ ਦਾਖ਼ਲ ਕਰਵਾ ਦਿੰਦੇ ਹਨ ਜਿਸ ਦੇ ਮੱਦੇ ਨਜ਼ਰ ਅੱਜ 5 ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰ ਵਿਚ ਲਿਜਾਇਆ ਗਿਆ ਤੇ ਨਸ਼ਾ ਛੱਡਣ ਵਾਲ਼ੇ ਨੌਜਵਾਨਾਂ ਨੇ ਨਸ਼ਾ ਛੱਡਣ ਦਾ ਪੂਰਨ ਭਰੋਸਾ ਦਵਾਇਆ

    ਇਹ ਨਸ਼ਾ ਛਡਾਊ ਕਮੇਟੀ ਲਗਾਤਾਰ ਇਕ ਮਹੀਨੇ ਤੋਂ ਲਗਾਤਾਰ ਪਿੰਡ ਸ਼ੇਰਪੁਰ ਦੇ ਹਰ ਸੜਕ ਤੇ ਪਹਿਰਾ ਦੇ ਰਹੇ ਹਨ ਤੇ ਉਸ ਦੇ ਨਤੀਜੇ ਆਉਣੇ ਸ਼ੁਰੂ ਹੋਗਏ ਹਨ, ਤੇ ਜਿੰਨੇ ਵੀ ਨੌਜਵਾਨ ਨਸ਼ਾ ਲੈਣ ਜਾਂ ਕਰਨ ਆਉਂਦੇ ਹਨ ਓਹਨਾ ਨੂੰ ਵੀ ਸਮਝਾ ਕੇ ਆਪਣੇ ਨਾਲ ਪਹਿਰਿਆਂ ਤੇ ਖੜਨ ਲੈਣ ਮਜਬੂਰ ਕਰ ਦਿੱਤਾ ਹੈ, ਤੇ ਹੁਣ ਉਹ ਨੌਜਵਾਨ ਵੀ ਨਸ਼ਾ ਛੱਡ ਕੇ ਕਮੇਟੀ ਦਾ ਪੂਰਨ ਸਾਥ ਦੇ ਰਹੇ ਹਨ

    ਪਿੰਡ ਸ਼ੇਰਪੁਰ ਤੇ ਖੇੜੀ ਕਲਾਂ ਦੇ ਦੇ ਪਿੰਡ ਵਾਸੀ ਵੀ ਇਹਨਾਂ ਨੌਜਵਾਨਾਂ ਦਾ ਪੂਰਨ ਸਾਥ ਦੇ ਰਹੇ ਹਨ, ਤੇ ਇਸ ਕਮੇਟੀ ਦਾ ਹਰ ਤਰੀਕੇ ਨਾਲ ਮਦਦ ਕਰ ਰਹੇ ਹਨ ਚਾਹੇ ਉਹ ਰਾਸ਼ਨ ਦੀ ਸੇਵਾ ਹੋਵੇ ਚਾਹੇ ਪੈਸੇ ਦੀ, ਕਮੇਟੀ ਨੇ ਚੋਣਵੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕੇ ਸਾਡੀ ਸ਼ੇਰਪੁਰ ਵਾਸੀਆਂ ਨੂੰ ਬੇਨਤੀ ਹੈ ਕਿ ਹੋਰ ਸ਼ੇਰਪੁਰ ਵਾਸੀ ਇਸ ਕਮੇਟੀ ਦਾ ਸਾਥ ਦੇਣ ਲਈ ਅੱਗੇ ਆਉਣ ਤਾ ਜੋ ਇਸ ਨਸ਼ੇ ਦਾ ਖ਼ਤਮ ਹੋ ਸਕੇ

  • ਸ਼ੇਰਪੁਰ ਦੇ ਇਸ ਚਿੱਟੇ ਦੇ ਸੌਦਾਗਰ ਦਾ ਹੋਇਆ ਪਰਦਾ ਫਾਸ਼ ਸੀਜ ਹੋਈ ਸਾਰੀ ਪ੍ਰਾਪਰਟੀ ਪੜੋ ਸਾਰੀ ਖ਼ਬਰ

    ਸ਼ੇਰਪੁਰ ਦੇ ਇਸ ਚਿੱਟੇ ਦੇ ਸੌਦਾਗਰ ਦਾ ਹੋਇਆ ਪਰਦਾ ਫਾਸ਼ ਸੀਜ ਹੋਈ ਸਾਰੀ ਪ੍ਰਾਪਰਟੀ ਪੜੋ ਸਾਰੀ ਖ਼ਬਰ

     

    ਪਿਛਲੇ ਦਿਨ ਸ਼ੇਰਪੁਰ ਦੇ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇ ਦੇ ਰੋਕਥਾਮ ਲਈ ਇਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿਚ ਕਸਬਾ ਸ਼ੇਰਪੁਰ ਥਾਣਾ ( ਸੰਗਰੂਰ ) ਦੇ ਪਤਵੰਤੇ ਸੱਜਣ ਤੇ ਪਿੰਡ ਵਾਸੀ ਸ਼ਾਮਿਲ ਹੋਏ, ਜਿਸ ਵਿਚ ਨਸ਼ੇ ਦੇ ਬੁਰੇ ਨਤੀਜੇ ਵਾਰੇ ਦੱਸਿਆ ਗਿਆ ਤੇ ਨਸ਼ਾ ਕਿਸ ਤਰਾਂ ਛੱਡ ਸਕਦੇ ਹਾਂ ਇਸ ਦਾ ਤਰੀਕਾ ਵੀ ਲੋਕਾਂ ਨੂੰ ਦਸਿਆ ਗਿਆ

    ਇਸ ਪ੍ਰੋਗਰਾਮ ਦੇ ਵਿਚ ਸੰਗਰੂਰ ਦੇ SSP ਸੁਰਿੰਦਰ ਲਾਂਬਾ ਤੇ ਧੂਰੀ ਤੋਂ SP ਯੁਗੇਸ਼ ਸ਼ਰਮਾ ਨੇ ਹਾਜਰੀ ਲਗਵਾਈ ਜੋ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਦੀ ਅਗਵਾਈ ਦੇ ਵਿਚ ਕੀਤਾ ਗਿਆ, ਤੇ ਪਿੰਡ ਹੋਰ ਵੀ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਦਿਤੇ ਤੇ ਇਸ ਨਾ ਮੁਰਾਦ ਬਿਮਾਰੀ ਤੋਂ ਕਿਸ ਤਰਾਂ ਛੁਟਕਾਰਾ ਪਾ ਸਕਦੇ ਹਾਂ ਲੋਕਾਂ ਨੂੰ ਇਸ ਗੱਲਾਂ ਤੇ ਚਾਨਣਾ ਪਾਇਆ ਗਿਆ

    ਸੰਗਰੂਰ ਦੇ SSP ਸੁਰਿੰਦਰ ਲਾਂਬਾ ਨੇ ਪਿੰਡ ਸ਼ੇਰਪੁਰ ਦੇ ਵਿਚ ਬਣੀ ਨਸ਼ਾ ਚੜਾਉ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਨੌਜਵਾਨਾਂ ਦੀ ਪਿੰਡ ਪਿੰਡ ਵਿਚ ਲੋੜ ਹੈ, ਤਾਂ ਜੋ ਇਸ ਨਸ਼ੇ ਦਾ ਖ਼ਾਤਮਾ ਹੋ ਸਕੇ, ਇਸ ਪ੍ਰੋਗਰਾਮ ਦੇ ਵਿਚ SSP ਸੁਰਿੰਦਰ ਲਾਂਬਾ ਨੇ ਯੁਵਕ ਸੇਵਾਮਾ ਕਲੱਬ ਖੇੜੀ ਚਹਿਲਾਂ ਤੇ ਨਸ਼ਾ ਚੜਾਉ ਕਮੇਟੀ ਸ਼ੇਰਪੁਰ ਨੂੰ 20000 ਰੁਪਏ ਫੁੱਟਬਾਲ ਤੇ ਵਾਲੀਬਾਲ ਕਿਟਾਂ ਲਈ ਦੇਣ ਦਾ ਵਾਧਾ ਵੀ ਕੀਤਾ

    ਤੇ ਇਸ ਪ੍ਰੋਗਰਾਮ ਦੇ ਵਿਚ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਵਲੋਂ ਇਹ ਵੀ ਅਪੀਲ ਕੀਤੀ ਗਈ ਕੇ ਅਗਰ ਕੋਈ ਵੀ ਨੌਜਵਾਨ ਜਨਾਸ਼ ਛੱਡਣਾ ਚਾਉਂਦਾ ਤਾਂ ਉਹ ਸਾਡੇ ਨਾਲ ਰਾਬਤਾ ਕਰੇ ਅਸੀ ਉਸ ਦੀ ਪਹਿਚਾਣ ਗੁਪਤ ਰੱਖਾਂਗੇ ਤੇ ਉਸ ਨੂੰ ਨਸ਼ਾ ਚੜਾਉ ਕੈੰਪ ਦੇ ਵਿਚ ਭਾਰਤੀ ਕਰਵਾਇਆ ਜਾਵੇਗਾ ਤੇ ਇਸ ਦੇ ਵਿਚ ਉਸ ਨਸ਼ਾ ਛੱਡਣ ਵਾਲੇ ਤੇ ਜੋ ਵੀ ਖਰਚਾ ਆਵੇਗਾ ਉਹ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਵਲੋਂ ਕੀਤਾ ਜਾਵੇਗਾ

     

    https://youtu.be/X_8cETw4i_U

    ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਵਲੋਂ ਇਹ ਵੀ ਵਿਸ਼ਵਾਸ਼ ਦਵਾਈਆਂ ਗਿਆ ਕੀ ਜੇਕਰ ਮੇਰੇ ਏਰੀਆ ਸ਼ੇਰਪੁਰ ਥਾਣਾ ਦੇ ਵਿਚ ਕੋਈ ਵੀ ਨਸ਼ਾ ਵੇਚਦਾ ਮੈਨੂੰ ਮਿਲਿਆ ਉਸ ਨਾਲ ਕਿਸ ਵੀ ਤਰਾਂ ਦੀ ਨਰਮੀ ਨਹੀਂ ਵਰਤੀ ਜਾਵੇਗੀ ਤੇ ਉਸ ਤੇ ਹਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਸ ਨੂੰ ਜੇਲ ਭੇਜਿਆ ਜਾਵੇਗਾ