Tag: shrpur thana

  • ਨਸ਼ਾ ਛਡਾਓ ਕਮੇਟੀ ਸ਼ੇਰਪੁਰ ਨੇ SHO ਅਵਤਾਰ ਸਿੰਘ ਧਾਲੀਵਾਲ ( ਮੁੱਖ ਅਫਸਰ ਥਾਣਾ ਸ਼ੇਰਪੁਰ ) ਦਾ ਕੀਤਾ ਸਨਮਾਨ

    ਨਸ਼ਾ ਛਡਾਓ ਕਮੇਟੀ ਸ਼ੇਰਪੁਰ ਨੇ SHO ਅਵਤਾਰ ਸਿੰਘ ਧਾਲੀਵਾਲ ( ਮੁੱਖ ਅਫਸਰ ਥਾਣਾ ਸ਼ੇਰਪੁਰ ) ਦਾ ਕੀਤਾ ਸਨਮਾਨ

    ਨਸ਼ਾ ਛਡਾਓ ਕਮੇਟੀ ਸ਼ੇਰਪੁਰ ਨੇ SHO ਅਵਤਾਰ ਸਿੰਘ ਧਾਲੀਵਾਲ ( ਮੁੱਖ ਅਫਸਰ ਥਾਣਾ ਸ਼ੇਰਪੁਰ ) ਦਾ ਕੀਤਾ ਸਨਮਾਨ

    ਅੱਜ ਸ਼ੇਰਪੁਰ ਦੇ ਵਿਚ ਨਸ਼ਾ ਛਡਾਊ ਕਮੇਟੀ ਵਲੋਂ SHO ਅਵਤਾਰ ਸਿੰਘ ਧਾਲੀਵਾਲ ਤੇ ਓਹਨਾ ਦੇ ਮੁਲਾਜਮ ਸਾਥੀਆਂ ਦਾ ਸਨਮਾਨ ਕੀਤਾ ਗਿਆ ਤੇ ਇਹ ਸਨਮਾਨ ਸਮੂਹ ਨਸ਼ਾ ਛਡਾਊ ਕਮੇਟੀ ਤੇ ਯੁਵਕ ਸੇਵਾਵਾਂ ਕਲੱਬ ਖੇੜੀ ਕਲਾਂ ਵਲੋਂ ਕੀਤਾ ਗਿਆ ਜਿਸ ਦੇ ਵਿਚ SHO ਅਵਤਾਰ ਸਿੰਘ ਧਾਲੀਵਾਲ ਤੇ ਓਹਨਾ ਦੇ ਮੁਲਾਜਮ ਸਾਥੀਆਂ ਦਾ ਨਸ਼ਾ ਛਡਾਊ ਕਮੇਟੀ ਵਲੋਂ ਕਮੇਟੀ ਦਾ ਪੂਰਨ ਸਾਥ ਦੇਣ ਤੇ ਧੰਨਵਾਦ ਕੀਤਾ ਤੇ SHO ਅਵਤਾਰ ਸਿੰਘ ਧਾਲੀਵਾਲ ਸਾਹਿਬ ਨੇ ਵੀ ਭਰੋਸਾ ਦਵਾਇਆ ਕੇ ਨਸ਼ਾ ਛਡਾਊ ਕਮੇਟੀ ਦਾ ਹਰ ਤਰਾਂ ਦਾ ਸਾਥ ਦੇਣਗੇ,

    SHO ਅਵਤਾਰ ਸਿੰਘ ਧਾਲੀਵਾਲ ਨੇ ਕਮੇਟੀ ਦੀ ਤਾਰੀਫ ਕਰਦਿਆਂ ਕਿਹਾ ਕੀ ਇਹ ਪੂਰੇ ਪੰਜਾਬ ਦੀਆ ਕਮੇਟੀਆਂ ਤੋਂ ਵੱਖਰੀ ਕਮੇਟੀ ਹੈ ਜੋ ਕਿਸ ਵੀ ਨਸ਼ਾ ਕਾਰਨ ਵਾਲੇ ਦੀ ਨਾ ਤਾ ਵੀਡੀਓ ਬਣਾਉਂਦੇ ਹਨ ਤੇ ਨਾ ਹੀ ਓਹਨਾ ਦੀ ਕੁੱਟਮਾਰ ਕਰਦੇ ਹਨ ਸਗੋਂ ਓਹਨਾ ਨੂੰ ਪਿਆਰ ਨਾਲ ਸਮਝਾ ਕੇ ਨਸ਼ਾ ਛਡਾਊ ਸੈਂਟਰ ਵਿਚ ਦਾਖ਼ਲ ਕਰਵਾ ਦਿੰਦੇ ਹਨ ਜਿਸ ਦੇ ਮੱਦੇ ਨਜ਼ਰ ਅੱਜ 5 ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰ ਵਿਚ ਲਿਜਾਇਆ ਗਿਆ ਤੇ ਨਸ਼ਾ ਛੱਡਣ ਵਾਲ਼ੇ ਨੌਜਵਾਨਾਂ ਨੇ ਨਸ਼ਾ ਛੱਡਣ ਦਾ ਪੂਰਨ ਭਰੋਸਾ ਦਵਾਇਆ

    ਇਹ ਨਸ਼ਾ ਛਡਾਊ ਕਮੇਟੀ ਲਗਾਤਾਰ ਇਕ ਮਹੀਨੇ ਤੋਂ ਲਗਾਤਾਰ ਪਿੰਡ ਸ਼ੇਰਪੁਰ ਦੇ ਹਰ ਸੜਕ ਤੇ ਪਹਿਰਾ ਦੇ ਰਹੇ ਹਨ ਤੇ ਉਸ ਦੇ ਨਤੀਜੇ ਆਉਣੇ ਸ਼ੁਰੂ ਹੋਗਏ ਹਨ, ਤੇ ਜਿੰਨੇ ਵੀ ਨੌਜਵਾਨ ਨਸ਼ਾ ਲੈਣ ਜਾਂ ਕਰਨ ਆਉਂਦੇ ਹਨ ਓਹਨਾ ਨੂੰ ਵੀ ਸਮਝਾ ਕੇ ਆਪਣੇ ਨਾਲ ਪਹਿਰਿਆਂ ਤੇ ਖੜਨ ਲੈਣ ਮਜਬੂਰ ਕਰ ਦਿੱਤਾ ਹੈ, ਤੇ ਹੁਣ ਉਹ ਨੌਜਵਾਨ ਵੀ ਨਸ਼ਾ ਛੱਡ ਕੇ ਕਮੇਟੀ ਦਾ ਪੂਰਨ ਸਾਥ ਦੇ ਰਹੇ ਹਨ

    ਪਿੰਡ ਸ਼ੇਰਪੁਰ ਤੇ ਖੇੜੀ ਕਲਾਂ ਦੇ ਦੇ ਪਿੰਡ ਵਾਸੀ ਵੀ ਇਹਨਾਂ ਨੌਜਵਾਨਾਂ ਦਾ ਪੂਰਨ ਸਾਥ ਦੇ ਰਹੇ ਹਨ, ਤੇ ਇਸ ਕਮੇਟੀ ਦਾ ਹਰ ਤਰੀਕੇ ਨਾਲ ਮਦਦ ਕਰ ਰਹੇ ਹਨ ਚਾਹੇ ਉਹ ਰਾਸ਼ਨ ਦੀ ਸੇਵਾ ਹੋਵੇ ਚਾਹੇ ਪੈਸੇ ਦੀ, ਕਮੇਟੀ ਨੇ ਚੋਣਵੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕੇ ਸਾਡੀ ਸ਼ੇਰਪੁਰ ਵਾਸੀਆਂ ਨੂੰ ਬੇਨਤੀ ਹੈ ਕਿ ਹੋਰ ਸ਼ੇਰਪੁਰ ਵਾਸੀ ਇਸ ਕਮੇਟੀ ਦਾ ਸਾਥ ਦੇਣ ਲਈ ਅੱਗੇ ਆਉਣ ਤਾ ਜੋ ਇਸ ਨਸ਼ੇ ਦਾ ਖ਼ਤਮ ਹੋ ਸਕੇ

  • 5000 ਰਿਸ਼ਵਤ ਲੈਂਦਾ ਸ਼ੇਰਪੁਰ ਬਿਜਲੀ ਬੋਰਡ ਦਾ J.E ਵਿਜੀਲੈਂਸ ਨੇ ਕੀਤਾ ਕਾਬੂ

    5000 ਰਿਸ਼ਵਤ ਲੈਂਦਾ ਸ਼ੇਰਪੁਰ ਬਿਜਲੀ ਬੋਰਡ ਦਾ J.E ਵਿਜੀਲੈਂਸ ਨੇ ਕੀਤਾ ਕਾਬੂ

    5000 ਰਿਸ਼ਵਤ ਲੈਂਦਾ ਸ਼ੇਰਪੁਰ ਬਿਜਲੀ ਬੋਰਡ ਦਾ J.E ਵਿਜੀਲੈਂਸ ਨੇ ਕੀਤਾ ਕਾਬੂ

    ਕਸਬਾ ਸ਼ੇਰਪੁਰ ਵਿਚ ਬਿਜਲੀ ਬੋਰਡ ਦਾ J.E ਅਮਰਜੀਤ ਸਿੰਘ ਵਾਸੀ ਧੂਰੀ ਨੂੰ 5000 ਰਿਸ਼ਵਤ ਲੈਣ ਦੇ ਦੋਸ਼ ਵਿਚ ਵਿਜੀਲੈਂਸ ਨੇ J.E ਨੂੰ ਬਿਜਲੀ ਬੋਰਡ ਦੇ ਦਫਤਰ ਸ਼ੇਰਪੁਰ ਵਿੱਚੋ ਰੰਗੇ ਹੱਥੀਂ ਕਾਬੂ ਕੀਤਾ, ਜਿਸ ਦੌਰਾਨ J.E ਅਮਰਜੀਤ ਸਿੰਘ ਦੀ ਜੇਵ ਵਿੱਚੋ 5000 ਰਿਸ਼ਵਤ ਬਰਾਮਦ ਕੀਤੀ ਗਈ ਤੇ ਉਸ ਤੋਂ ਬਾਦ J.E ਅਮਰਜੀਤ ਸਿੰਘ ਨੂੰ ਬਰਨਾਲਾ ਵਿਜੀਲੈਂਸ ਦਫਤਰ ਲਿਜਾ ਕੇ ਉਸਤੇ ਮੁਕਦਮਾ ਦਰਜ ਕਰਵਾ ਦਿਤਾ ਗਿਆ, ਇਹ ਵੀ ਕਿਹਾ ਜਾ ਰਿਹਾ ਕੇ J.E ਅਮਰਜੀਤ ਸਿੰਘ ਵਲੋਂ ਪਹਿਲਾਂ ਵੀ ਕਈ ਲੋਕਾਂ ਤੋਂ ਕੰਮ ਕਰਵਾਓਣ ਲਈ ਪੈਸੇ ਦੀ ਮੰਗ ਕੀਤੀ ਗਈ ਸੀ, ਜਿਸ ਦੀ ਕਈ ਵਾਰ ਸ਼ਕਾਇਤ ਵੀ ਕੀਤੀ ਗਈ ਸੀ,

    ਪਿੰਡ ਖੇੜੀ ਕਲਾਂ ਦੇ ਇਕ ਕਿਸਾਨ ਜਿਸ ਦਾ ਨਾਮ ਰਣਜੀਤ ਸਿੰਘ ਹੈ ਉਸ ਨੇ ਗੱਲਬਾਤ ਕਰਦਿਆਂ ਦੱਸਿਆ ਕੀ ਪਹਿਲਾਂ ਵੀ ਸਾਡੇ ਖੇਤ ਦਾ ਟਰਾਂਸਫਾਰਮਰ ਜਦ ਖ਼ਰਾਬ ਹੋਇਆ ਸੀ ਉਸ ਟੀਮ ਵੀ J.E ਅਮਰਜੀਤ ਸਿੰਘ ਨੇ ਸਾਡੇ ਤੋਂ ਰਿਸ਼ਵਤ ਲਈ 5000 ਦੀ ਮੰਗ ਕੀਤੀ ਸੀ ਪਰ ਉਸ ਟੀਮ J.E ਅਮਰਜੀਤ ਸਿੰਘ ਨੇ ਸਾਡਾ ਕੰਮ 4500 ਵਿਚ ਕੀਤਾ ਸੀ, ਜਦ ਵੀ ਅਸੀ J.E ਅਮਰਜੀਤ ਸਿੰਘ ਨਾਲ ਫੋਨ ਤੇ ਇਸ ਕੰਮ ਲਈ ਗੱਲ ਕਰਦੇ ਸੀ ਤਾਂ ਸਾਨੂ ਇਹ ਕਿਹਾ ਜਾਂਦਾ ਸੀ ਕੇ ਮੇਰਾ ਨਾਲ ਇਸ ਕੰਮ ਲਈ ਫੋਨ ਤੇ ਗੱਲ ਨਾ ਕੀਤੀ ਜਾਵੇ ਮੈਨੂੰ ਦਫਤਰ ਆਕੇ ਮਿਲੋ, ਸਾਨੂ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਕੇ J.E ਅਮਰਜੀਤ ਸਿੰਘ ਸਾਡੇ ਤੋਂ ਰਿਸ਼ਵਤ ਦੀ ਮੰਗ ਰੱਖਣਗੇ, ਤੇ ਫਿਰ ਅਸੀ ਇਹ ਸਾਰੀ ਗੱਲ ਵਿਜੀਲੈਂਸ ਤਕ ਕਾਰਨ ਦਾ ਫੈਸਲਾ ਕੀਤਾ,

    ਜਿਸ ਦੇ ਵਿਚ ਸਾਡੀ ਸੁਖਪਾਲ ਸਿੰਘ ਭਗਵਾਨਪੁਰ ਅਤੇ ਰਮਨਦੀਪ ਸਿੰਘ ਦੀਪੀ ( ਬਲਾਕ ਪ੍ਰਧਾਨ ਮਹਿਲ ਕਲਾਂ ) ਨੇ ਮਦਦ ਕੀਤੀ, ਤੇ ਸਾਨੂ ਇਹ ਗੱਲ ਦਾ ਵੀ ਭਰੋਸਾ ਦਵਾਈਆਂ ਗਿਆ ਕੇ J.E ਅਮਰਜੀਤ ਸਿੰਘ ਤੇ ਹਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਸ ਵੀ ਤਰਾਂ ਦੀ ਨਰਮਾਈ ਨਹੀਂ ਵਰਤੀ ਜਾਵੇਗੀ , ਤੇ ਇਹ ਵੀ ਕਿਹਾ ਕੇ ਕਸਬਾ ਸ਼ੇਰਪੁਰ ਦੇ ਹੋ ਵੀ ਸਰਕਾਰੀ ਮਹਿਕਮੇ ਦੇ ਮੁਲਾਜ਼ਮ ਸਾਡੀ ਨਿਗਾ ਚ ਹਨ ਜੋ ਇਸ ਤਰਾਂ 2 ਨੰਬਰ ਦੀ ਕਮਾਈ ਕਾਰਨ ਲੱਗੇ ਹਨ ਜਲਦੀ ਓਹਨਾ ਦਾ ਵੀ ਪਰਦਾ ਫਾਸ਼ ਕੀਤਾ ਜਾਵੇਗਾ