Tag: sun punjab tv

  • ਨੌਵੀਂ ਕਲਾਸ ਦੇ ਬੱਚਿਆਂ ਚ ਹੋਈ ਲੜਾਈ ਜਵਾਕਾ ਨੇ ਰਿਵਾਲਵਰ ਚੋ ਚਲਾਈ ਗੋ*ਲੀ ਸਕੂਲ ਦਾ ਜਵਾਕ ਤੇ ਚਪੜਾਸੀ ਹੋਏ ਜਖਮੀ

    ਨੌਵੀਂ ਕਲਾਸ ਦੇ ਬੱਚਿਆਂ ਚ ਹੋਈ ਲੜਾਈ ਜਵਾਕਾ ਨੇ ਰਿਵਾਲਵਰ ਚੋ ਚਲਾਈ ਗੋ*ਲੀ ਸਕੂਲ ਦਾ ਜਵਾਕ ਤੇ ਚਪੜਾਸੀ ਹੋਏ ਜਖਮੀ

    ਨੌਵੀਂ ਕਲਾਸ ਦੇ ਬੱਚਿਆਂ ਚ ਹੋਈ ਲੜਾਈ ਜਵਾਕਾ ਨੇ ਰਿਵਾਲਵਰ ਚੋ ਚਲਾਈ ਗੋ*ਲੀ ਸਕੂਲ ਦਾ ਜਵਾਕ ਤੇ ਚਪੜਾਸੀ ਹੋਏ ਜਖਮੀ

    ਅੱਜ ਕੱਲ ਸਮਾਜ ਦੇ ਵਿਚ ਬੱਚਿਆਂ ਦਾ ਮਾੜੀ ਸੰਗਤ ਕਾਰਨ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ, ਤੇ ਕਿਹਾ ਜਾਂਦਾ ਸੀ ਕੇ ਨੌਜਵਾਨ ਮੰਢੀਰ ਨਾਲ ਰਲ ਮਾਹੌਲ ਖਰਾਬ ਕਰਦੇ ਹਨ ਪਾਰ ਅੱਜ ਕੱਲ ਸਕੂਲ ਪੜ੍ਹਦੇ ਬਚੇ ਵੀ ਇਹ ਚੀਜ ਦਾ ਸ਼ਿਕਾਰ ਹੋ ਚੁਕੇ ਹਨ ਕੱਲ ਮਿਤੀ 19 ਅਕਤੂਬਰ ਨੂੰ ਕੁਝ ਬੱਚੇ ਡੇਰਾ ਬਾਬਾ ਨਾਨਕ ਦੇ ਸਰਕਾਰੀ ਸਕੂਲ ਆਉਂਦੇ ਸਮੇਂ ਸਕੂਲ ਦੇ ਬਾਹਰ ਸਕੂਲ ਵਿੱਚ ਹੀ ਪੜ੍ਹਦੇ ਵਿਦਿਆਰਥੀਆ ਵਿੱਚ ਮਮੂਲੀ ਤਕਰਾਰ ਤੋਂ ਬਾਅਦ ਗੋਲੀ ਚਲਣ ਦਾ ਮਾਮਲਾ ਸਾਹਮਨੇ ਆਇਆ ਹੈ ਇਹ ਵੀ ਗੱਲ ਸੁਣਨ ਨੂੰ ਮਿਲੀ ਹੈ ਕੀ ਕਿਸੇ ਪੁਰਾਣੀ ਰੰਜਿਸ ਦੇ ਚਲਦਿਆ ਅੱਜ ਸਕੂਲ ਦੇ ਬਾਹਰ ਦੋ ਦੋਸ਼ੀਆਂ ਨੇ ਗੋਲੀ ਚਲਾਈ ਕੋਲੋ ਲੰਘ ਰਹੇ ਨੌਂਵੀਂ ਕਲਾਸ ਦੇ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਪੁੱਤਰ ਬੁੱਟਾ ਸਿੰਘ ਦੇ ਪੱਟ ਵਿੱਚ ਛਰਾ ਲੱਗਾ ਹੈ

    ਜਦ ਇਹ ਨੌਜਵਾਨਾਂ ਦੇ ਵਿਚ ਤਕਰਾਰ ਹੋ ਰਹੀ ਸੀ ਤੇ ਸਕੂਲ ਦਾ ਚੌਕੀਦਾਰ ਗੁਰਦਿਆਂਲ ਸਿੰਘ ਓਹਨਾ ਬੱਚਿਆਂ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸੇ ਟੀਮ ਦੋਸ਼ੀ ਗੋਲੀ ਚਲਾ ਦਿੰਦਾ ਹੈ ਜਿਸਦੇ ਚਲਦਿਆ ਚੌਕੀਦਾਰ ਦੀ ਲੱਤ ਵਿੱਚ ਵੀ ਛਰਾ ਲੱਗ ਜਾਂਦਾ ਹੈ ਦੋਵੇ ਜਖਮੀ ਹੋ ਜਾਂਦੇ ਹਨ ਤੇ ਓਹਨਾ ਨੂੰ ਡੇਰਾ ਬਾਬਾ ਨਾਨਕ ਦੇ ਹੌਸਪੀਟਲ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ ਤੇ ਓਹਨਾ ਚੋ ਦਿਲਪ੍ਰੀਤ ਸਿੰਘ ਨੂੰ ਮਲਮ ਪੱਟੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ

    ਮੌਕੇ ਦੀ ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ ਜੀ

    ਪ੍ਰਸ਼ਾਸਨ ਨਾਲ ਗੱਲਬਾਤ ਕਰਦਿਆਂ ਇਹ ਪਤਾ ਲੱਗਾ ਕੇ ਦੋਸੀਆ ਦੀ ਭਾਲ ਹਜੇ ਜਾਰੀ ਹੈ ਤੇ ਡੀ ਐਸ ਪੀ ਮਨਿਦਰਪਾਲ ਸਿੰਘ ਦੀ ਅਗਵਾਈ ਵਿੱਚ ਦੋਸੀਆ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਤੇ ਜਦ ਇਸ ਘਟਨਾ ਵਾਰੇ ਸਕੂਲ ਦੇ ਅਧਿਆਪਕ ਨਾਲ ਗੱਲ ਕਰਨੀ ਚਾਹੀ ਤਾ ਓਹਨਾ ਨੇ ਵੀ ਇਹ ਘਟਨਾ ਨੂੰ ਸਖਤੀ ਨਾਲ ਲਿਆ ਹੈ ਤੇ ਕਿਹਾ ਹੈ ਕੀ ਜਿੰਨੇ ਵੀ ਬੱਚੇ ਇਸ ਘਟਨਾ ਨਾਲ ਸਬੰਦਤ ਹੋਣਗੇ ਓਹਨਾ ਦਾ ਨਾਮ ਸਕੂਲ ਵਿੱਚੋ ਕੱਟ ਦਿੱਤਾ ਜਾਵੇਗਾ

  • ਸ਼ੇਰਪੁਰ ਦੇ ਵਿਚ ਸਰਬੱਤ ਦਾ ਭਲਾ ਕਲੱਬ ਵਲੋਂ 100 ਬੂਟਾ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਗਈ

    ਸ਼ੇਰਪੁਰ ਦੇ ਵਿਚ ਸਰਬੱਤ ਦਾ ਭਲਾ ਕਲੱਬ ਵਲੋਂ 100 ਬੂਟਾ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਗਈ

    ਸ਼ੇਰਪੁਰ ਦੇ ਵਿਚ ਸਰਬੱਤ ਦਾ ਭਲਾ ਕਲੱਬ ਵਲੋਂ 100 ਬੂਟਾ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਗਈ

    ਸ਼ੇਰਪੁਰ ਦੇ ਵਿਚ ਸਰਬੱਤ ਦਾ ਭਲਾ ਕਲੱਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਦੇ ਵਿਚ ਕੁਝ ਦਿਨ ਪਹਿਲਾ ਪਿੰਡ ਦੀ ਸਫਾਈ ਦਾ ਕੰਮ ਕੀਤਾ ਗਿਆ ਸੀ, ਤੇ ਅੱਜ ਸਰਬੱਤ ਦਾ ਭਲਾ ਕਲੱਬ ਵਲੋਂ ਪਿੰਡ ਦ ਵਿਚ 100 ਬੂਟਾ ਲਗਾਉਣ ਦੀ ਸ਼ੁਰੂਵਾਤ ਕੀਤੀ ਗਈ ਜਿਸ ਦੇ ਵਿਚ ਸਾਰੇ ਕਲੱਬ ਮੈਂਬਰ ਤੇ ਪਿੰਡ ਦੀਆ ਮੋਤਵਾਰ ਸਖਸ਼ੀਅਤਾਂ ਨੇ ਹਾਜ਼ਰੀ ਲਗਵਾਈ

    ਕਲੱਬ ਪ੍ਰਧਾਨ ਅਮਨਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੇਵਾ ਸਮੂਹ ਪਿੰਡ ਵਾਸੀਆਂ ਦੇ ਸਹਿਜੋਗ ਨਾਲ ਤੇ NRI ਵੀਰਾਂ ਦੇ ਸਹਿਜੋਗ ਨਾਲ ਸ਼ੁਰੂ ਕਰੀ ਹੈ, ਤੇ ਇਸ ਸੇਵਾ ਦੇ ਵਿਚ ਸ਼ੇਰਪੁਰ ਦੇ ਵਿਚ ਜਿੱਥੇ ਵੀ ਹਵਾਦਾਰ ਬੁੱਟੇ ਦੀ ਜਰੂਰਤ ਹੋਵੇਗੀ ਓਥੇ ਸਾਡੇ ਕਲੱਬ ਮੈਂਬਰ ਜਾਕੇ ਬੂਟੇ ਲਗਾਉਣ ਦੀ ਸੇਵਾ ਕਰਨਗੇ

    ਸਰਬੱਤ ਦਾ ਭਲਾ ਕਲੱਬ ਵਲੋਂ ਪਿੰਡ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਗਈ ਕੇ ਪਿੰਡ ਦੇ ਵਿਕਾਸ ਲਈ ਸਭ ਨੂੰ ਅੱਗੇ ਆਕੇ ਸਾਡਾ ਸਾਥ ਦੇਣਾ ਚਾਹੀਦਾ ਹੈ ਤਾ ਜੋ ਹਰ ਇਕ ਪਿੰਡ ਵਾਸੀ ਪਿੰਡ ਦੇ ਵਿਕਾਸ ਦੇ ਵਿਚ ਆਪਣਾ ਸਹਿਜੋਗ ਪਾ ਸਕੇ ਤੇ ਸਰਬੱਤ ਦਾ ਭਲਾ ਕਲੱਬ ਦੇ ਮੈਂਬਰ ਹਰਪ੍ਰੀਤ ਸਿੰਘ ਨੇ ਸਮੂਹ NRI ਵੀਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਇਸ ਸੇਵਾ ਦੇ ਵਿਚ ਆਪਣਾ ਸਹਿਜੋਗ ਪਾਇਆ

  • ਨਸ਼ਾ ਛਡਾਊ ਕਮੇਟੀ ਸ਼ੇਰਪੁਰ ਤੇ ਖੇੜੀ ਕਲਾਂ ਨੇ ਤਕਰੀਬਨ 20 ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਕਮੇਟੀ ਦੇ ਖਰਚੇ ਤੇ ਨਸ਼ਾ ਛਡਾਊ ਕੇਂਦਰ ਚ ਦਾਖ਼ਲ ਕਰਵਾਇਆ

    ਨਸ਼ਾ ਛਡਾਊ ਕਮੇਟੀ ਸ਼ੇਰਪੁਰ ਤੇ ਖੇੜੀ ਕਲਾਂ ਨੇ ਤਕਰੀਬਨ 20 ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਕਮੇਟੀ ਦੇ ਖਰਚੇ ਤੇ ਨਸ਼ਾ ਛਡਾਊ ਕੇਂਦਰ ਚ ਦਾਖ਼ਲ ਕਰਵਾਇਆ

    ਨਸ਼ਾ ਛਡਾਊ ਕਮੇਟੀ ਸ਼ੇਰਪੁਰ ਤੇ ਖੇੜੀ ਕਲਾਂ ਨੇ ਤਕਰੀਬਨ 20 ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਕਮੇਟੀ ਦੇ ਖਰਚੇ ਤੇ ਨਸ਼ਾ ਛਡਾਊ ਕੇਂਦਰ ਚ ਦਾਖ਼ਲ ਕਰਵਾਇਆ

    ਸ਼ੇਰਪੁਰ ਦੇ ਵਿਚ ਤਕਰੀਬਨ ਪਿਛਲੇ ਇਕ ਮਹੀਨੇ ਤੋਂ ਨਸ਼ਾ ਰੋਕਣ ਲਈ ਨਾਕੇ ਲਗਾਏ ਜਾ ਰਹੇ ਹਨ, ਜਿਸ ਦੇ ਵਿਚ ਨਸ਼ਾ ਛਡਾਊ ਕਮੇਟੀ ਸ਼ੇਰਪੁਰ ਤੇ ਯੁਵਕ ਸੇਵਾਵਾਂ ਕਲੱਬ ਖੇੜੀ ਕਲਾਂ ਮੋਹਰੀ ਭੂਮਿਕਾ ਨਿਭਾ ਰਹੇ ਹਨ, ਤੇ ਇਸ ਨਾਕੇ ਦੇ ਵਿਚ ਜੋ ਨੌਜਵਾਨਾਂ ਨੂੰ ਨਸ਼ਾ ਲੈਣ ਆਉਂਦੇ ਹਨ ਜਾਂ ਨਸ਼ਾ ਕਰਦੇ ਫੜੇ ਜਾਂਦੇ ਹਨ ਓਹਨਾ ਨੂੰ ਕਮੇਟੀ ਵਲੋਂ ਕੌਂਸਲਿੰਗ ਕਰਕੇ ਜਾਂ ਤਾ ਆਪਣੇ ਨਾਲ ਜੋੜਿਆ ਜਾਂਦਾ ਹੈ ਤੇ ਜਾਂ ਫਿਰ ਜੋ ਸ਼ਖਸ਼ ਇਸ ਨਸ਼ੇ ਦੀ ਲਪੇਟ ਦੇ ਵਿਚ ਪੂਰੀ ਤਰਾਂ ਆ ਜਾਂਦਾ ਹੈ ਉਸ ਨੂੰ ਨਸ਼ਾ ਛਡਾਊ ਸੈਂਟਰ ਸੰਗਰੂਰ ਜਾਂ ਫਿਰ ਰੈਡ ਕ੍ਰਾਸ ਸੈਂਟਰ ਸੰਗਰੂਰ ਵਿਖੇ ਦਾਖ਼ਲ ਕਰਵਾਇਆ ਜਾਂਦਾ ਹੈ

    ਹੁਣ ਤੱਕ ਤਕਰੀਬਨ 1 ਮਹੀਨੇ ਦੇ ਸਮੇ ਦੇ ਵਿਚ 20 ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋ ਬਾਹਰ ਕੱਢ ਲਿਆ ਗਿਆ ਹੈ, ਤੇ ਓਹਨਾ ਵਿੱਚੋ 4 ਨੌਜਵਾਨ ਅਜਿਹੇ ਹਨ ਜੋ 24 ਘੰਟੇ ਟਰਾਲੀਆਂ ਤੇ ਰਹਿ ਇਸ ਕਮੇਟੀ ਦੇ ਨਾਲ ਸੇਵਾ ਕਰਦੇ ਹਨ, ਤੇ ਕੁਝ ਦੀ ਘਰ ਦੇ ਵਿਚ ਦਵਾਈ ਚੱਲ ਰਹੀ ਹੈ, ਤੇ ਬਾਕੀਆਂ ਨੂੰ ਨਸ਼ਾ ਛਡਾਊ ਸੈਂਟਰ ਸੰਗਰੂਰ ਜਾਂ ਫਿਰ ਰੈਡ ਕ੍ਰਾਸ ਸੈਂਟਰ ਸੰਗਰੂਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ

    ਚੋਣਵੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਮੇਟੀ ਮੈਂਬਰ ਡਾਕਟਰ ਕਰਨ ਜੀ ਨੇ ਦੱਸਿਆ ਕੀ ਜਿੰਨੇ ਵੀ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਸੈਂਟਰ ਭੇਜਣ ਤੋਂ ਪਹਿਲਾ ਬਲੱਡ ਟੈਸਟ ਕੀਤਾ ਜਾਂਦਾ ਹੈ ਤਕਰੀਬਨ 80% ਨੌਜਵਾਨਾਂ ਦੇ ਬਲੱਡ ਵਿਚ HIV ( ਏਡਜ਼ ) ਤੇ ਕਾਲਾ ਪੀਲੀਆ ਆਉਂਦਾ ਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ, ਕਿਊਕੇ ਪੰਜਾਬ ਦੇ ਜੋ ਅਬਾਦੀ ਹੈ ਉਸ ਵਿੱਚੋ ਤਕਰੀਬਨ 30% ਨੌਜਵਾਨਾਂ ਇਸ ਨਾਮੁਰਾਦ ਬਿਮਾਰੀ ( ਨਸ਼ੇ ) ਦਾ ਸ਼ਿਕਾਰ ਹਨ ਤੇ ਜਿਨ੍ਹਾਂ ਦੀਆ ਆਉਣ ਵਾਲਿਆਂ ਪੀੜੀਆਂ ਵੀ ਇਸ HIV ( ਏਡਜ਼ ) ਤੇ ਕਾਲਾ ਪੀਲੀਏ ਤੋਂ ਬਿਮਾਰ ਹੋ ਸਕਦੀਆਂ ਹਨ

    ਇਸ ਮੌਕੇ ਕਮੇਟੀ ਮੈਂਬਰ ਬਲਵਿੰਦਰ ਸਿੰਘ ਬਿੰਦਾ ਤੇ ਸੰਦੀਪ ਸਿੰਘ ਗੋਪੀ ਨੇ ਇਹ ਵੀ ਕਿਹਾ ਕੇ ਅਗਰ ਕੋਈ ਵੀ ਨੌਜਵਾਨ ਜੋ ਨਸ਼ੇ ਕਰਦਾ ਹੈ ਅਗਰ ਉਹ ਨਸ਼ੇ ਛੱਡਣਾ ਚਾਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ਤੇ ਉਸ ਦੀ ਦਵਾਈ ਤੋਂ ਲੈ ਦਾਖ਼ਲ ਕਰਵਾਓਣ ਤੱਕ ਸਾਰਾ ਖਰਚਾ ਨਸ਼ੇ ਛਡਾਊ ਕਮੇਟੀ ਕਰੇਗੀ |

  • ਹਾਲੀਵੁੱਡ ਵਿੱਚ AI (Artificial Intelligence) ਖ਼ਿਲਾਫ ਹੜਤਾਲ, ਹਾਲੀਵੁੱਡ ਫ਼ਿਲਮਾਂ ਬਣਨੀਆਂ ਹੋਈਆਂ ਬੰਦ ?

    ਹਾਲੀਵੁੱਡ ਵਿੱਚ AI (Artificial Intelligence) ਖ਼ਿਲਾਫ ਹੜਤਾਲ, ਹਾਲੀਵੁੱਡ ਫ਼ਿਲਮਾਂ ਬਣਨੀਆਂ ਹੋਈਆਂ ਬੰਦ ?

    ਹਾਲੀਵੁੱਡ ਵਿੱਚ AI (Artificial Intelligence) ਖ਼ਿਲਾਫ ਹੜਤਾਲ, ਹਾਲੀਵੁੱਡ ਫ਼ਿਲਮਾਂ ਬਣਨੀਆਂ ਹੋਈਆਂ ਬੰਦ ?

    ਦੁਨੀਆਂ ਤੇ ਅਜਿਹਾ ਕੋਈ ਇਨਸਾਨ ਨਹੀਂ ਜਿਸਨੇ ਹਾਲੀਵੁੱਡ ਦੀ ਮੂਵੀਜ਼ ਨਾ ਦੇਖੀ ਹੋਵੇ, ਹਾਲੀਵੁੱਡ ਦਾ ਨਾਮ World Film ਇੰਡਸਟਰੀ ਵਿਚ ਪਹਿਲੇ ਸਥਾਨ ਤੇ ਆਉਂਦਾ ਹੈ ਕਿਉਂਕਿ ਜਿੰਨੇ ਪੈਸੇ ਵਿਚ ਬਾਲੀਵੁੱਡ ਦੀਆਂ ਫ਼ਿਲਮਾਂ ਬਣਦੀਆਂ ਨੇ ਓਨੇ ਪੈਸੇ ਤਾਂ ਉਹ VFX ਵਿਚ ਲਗਾ ਦਿੰਦੇ ਨੇ, ਤੁਸੀਂ ਸੋਚੋ ਜੇਕਰ ਹੌਲੀਵੁੱਡ ਮੂਵੀਜ਼ ਬਣਨਾ ਬੰਦ ਹੋ ਜਾਣ ਤਾਂ ਕੀ ਹੋਵੇਗਾ, ਕਿਉਂਕਿ ਹਾਲੀਵੁੱਡ ਐਕਟਰਾਂ, ਲੇਖਕਾਂ, ਡਿਰੈਕਟਰਾਂ ਆਦਿ ਨੇ ਹਾਲੀਵੁੱਡ ਵਿਚ ਹੜਤਾਲ ਕਰ ਦਿਤੀ ਹੈ ਤੇ ਫ਼ਿਲਮਾਂ ਬਣਾਉਣੀਆਂ ਬੰਦ ਕਰ ਦਿਤੀਆਂ ਹਨ I

    ਹਾਲੀਵੁੱਡ ਐਕਟਰਾਂ, ਲੇਖਕਾਂ, ਡਿਰੈਕਟਰਾਂ ਆਦਿ ਨੇ ਹੜਤਾਲ ਇਸ ਕਰਕੇ ਕੀਤੀ ਹੈ ਕਿਉਂਕਿ ਐਡੀਟਿੰਗ Technology ਵਿਚ AI (Artificial Intelligence) ਆ ਗਿਆ ਹੈ, ਜਿਸ ਕਰਕੇ ਹਾਲੀਵੁੱਡ ਨਾਲ ਸੰਬੰਧਿਤ ਲੋਕਾਂ ਨੂੰ ਡਰ ਹੈ ਕਿ ਕੀਤੇ ਓਹਨਾ ਦਾ AI (Artificial Intelligence) ਦੀ ਵਜ੍ਹਾ ਨਾਲ ਕੰਮ ਨਾ ਬੰਦ ਹੋ ਜਾਵੇ,ਕਿਉਂਕਿ AI (Artificial Intelligence) ਇਕ ਅਜਿਹੀ Technology ਹੈ ਜਿਸ ਨਾਲ ਫਿਲਮ ਦਾ ਜ਼ਿਆਦਾਤਰ ਕੰਮ ਕੰਪਿਊਟਰ ਤੇ ਈ ਹੋ ਜਾਵੇਗਾ, ਜਿਸ ਨਾਲ ਫਿਲਮ ਨਾਲ ਸੰਬਧਿਤ ਲੋਕਾਂ ਨੂੰ ਆਪਣਾ ਕੰਮ ਠੱਪ ਹੋ ਜਾਣ ਦਾ ਡਰ ਹੈ I

    Businessman touching the brain working of Artificial Intelligence (AI) Automation, Predictive analytics, Customer service AI-powered chatbot, analyze customer data, business and technology

    ਸਭ ਤੋਂ ਪਹਿਲਾਂ ਤਾਂ ਹੜਤਾਲ ਲੇਖਕਾਂ ਦੁਆਰਾ ਕੀਤੀ ਗਈ, ਲੇਖਕਾਂ ਦੀਆਂ ਦੋ ਮੰਗਾ ਸਨ, ਪਹਿਲੀ ਮੰਗ ਇਹ ਸੀ ਕਿ ਜੋ ਫ਼ਿਲਮਾਂ ਸਾਡੀਆਂ ਲਿਖੀਆਂ ਹਨ, ਓਹਨਾ ਫ਼ਿਲਮਾਂ ਵਿਚ ਸਾਨੂੰ ਫਿਲਮ ਦੀ ਕਮਾਈ ਦਾ ਕੁੱਝ ਹਿੱਸਾ ਦਿੱਤਾ ਜਾਵੇ ਤੇ ਦੂਜੀ ਮੰਗ ਇਹ ਸੀ ਕਿ AI (Artificial Intelligence) ਤੇ ਕਾਨੂੰਨ ਬਣਾਇਆ ਜਾਵੇ ਜਿਸ ਵਿਚ ਹਾਲੀਵੁੱਡ ਫ਼ਿਲਮਾਂ ਨਾਲ ਸੰਬਧਿਤ ਲੋਕਾਂ ਦੇ ਕਿਤੇ ਦੀ ਸੁਰੱਖਿਆ ਦੀ ਜਿੰਮੇਵਾਰੀ ਲਈ ਜਾਵੇ I

    AI (Artificial Intelligence) ਦੇ ਆਉਣ ਨਾਲ ਬਹੁਤ ਸਾਰੇ ਲੋਕਾਂ ਵਿਚ ਮਤਭੇਦ ਹੈ, ਕਈ ਲੋਕ ਤਾਂ ਇਸ ਨੂੰ ਫਿਲਮ ਇੰਡਸਟਰੀ ਲਈ ਵਰਦਾਨ ਸਮਝਦੇ ਨੇ ਤੇ ਕਈ ਲੋਕ AI (Artificial Intelligence) ਨੂੰ ਫਿਲਮ ਇੰਡਸਟਰੀ ਦਾ ਅੰਤ ਸਮਝਦੇ ਨੇ ਕਿਉਂਕਿ ਇਸ ਨਾਲ ਬਹੁਤ ਸਾਰੇ ਲੋਕਾਂ ਦੇ ਰੁਜਗਾਰ ਖੋਹਣ ਦਾ ਡਰ ਹੈ, ਤੁਸੀਂ ਕਿ ਕਹਿਣਾ ਚਾਹੋਂਗੇ ਨਵੀਂ ਆਈ ਟੈਚਨੋਲੋਜੀ AI (Artificial Intelligence) ਬਾਰੇ, ਸਾਨੂੰ ਕਾਮੈਂਟ Box ਵਿਚ ਜਰੂਰ ਦੱਸੋ I

    ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਵੀ ਦੇਸ਼ ਵਿਦੇਸ਼ ਦੀਆਂ ਤਾਜਾਂ ਜਾਣਕਾਰੀਆਂ ਮਿਲ ਸਕਣ I

  • ਨਸ਼ਾ ਛਡਾਓ ਕਮੇਟੀ ਸ਼ੇਰਪੁਰ ਨੇ SHO ਅਵਤਾਰ ਸਿੰਘ ਧਾਲੀਵਾਲ ( ਮੁੱਖ ਅਫਸਰ ਥਾਣਾ ਸ਼ੇਰਪੁਰ ) ਦਾ ਕੀਤਾ ਸਨਮਾਨ

    ਨਸ਼ਾ ਛਡਾਓ ਕਮੇਟੀ ਸ਼ੇਰਪੁਰ ਨੇ SHO ਅਵਤਾਰ ਸਿੰਘ ਧਾਲੀਵਾਲ ( ਮੁੱਖ ਅਫਸਰ ਥਾਣਾ ਸ਼ੇਰਪੁਰ ) ਦਾ ਕੀਤਾ ਸਨਮਾਨ

    ਨਸ਼ਾ ਛਡਾਓ ਕਮੇਟੀ ਸ਼ੇਰਪੁਰ ਨੇ SHO ਅਵਤਾਰ ਸਿੰਘ ਧਾਲੀਵਾਲ ( ਮੁੱਖ ਅਫਸਰ ਥਾਣਾ ਸ਼ੇਰਪੁਰ ) ਦਾ ਕੀਤਾ ਸਨਮਾਨ

    ਅੱਜ ਸ਼ੇਰਪੁਰ ਦੇ ਵਿਚ ਨਸ਼ਾ ਛਡਾਊ ਕਮੇਟੀ ਵਲੋਂ SHO ਅਵਤਾਰ ਸਿੰਘ ਧਾਲੀਵਾਲ ਤੇ ਓਹਨਾ ਦੇ ਮੁਲਾਜਮ ਸਾਥੀਆਂ ਦਾ ਸਨਮਾਨ ਕੀਤਾ ਗਿਆ ਤੇ ਇਹ ਸਨਮਾਨ ਸਮੂਹ ਨਸ਼ਾ ਛਡਾਊ ਕਮੇਟੀ ਤੇ ਯੁਵਕ ਸੇਵਾਵਾਂ ਕਲੱਬ ਖੇੜੀ ਕਲਾਂ ਵਲੋਂ ਕੀਤਾ ਗਿਆ ਜਿਸ ਦੇ ਵਿਚ SHO ਅਵਤਾਰ ਸਿੰਘ ਧਾਲੀਵਾਲ ਤੇ ਓਹਨਾ ਦੇ ਮੁਲਾਜਮ ਸਾਥੀਆਂ ਦਾ ਨਸ਼ਾ ਛਡਾਊ ਕਮੇਟੀ ਵਲੋਂ ਕਮੇਟੀ ਦਾ ਪੂਰਨ ਸਾਥ ਦੇਣ ਤੇ ਧੰਨਵਾਦ ਕੀਤਾ ਤੇ SHO ਅਵਤਾਰ ਸਿੰਘ ਧਾਲੀਵਾਲ ਸਾਹਿਬ ਨੇ ਵੀ ਭਰੋਸਾ ਦਵਾਇਆ ਕੇ ਨਸ਼ਾ ਛਡਾਊ ਕਮੇਟੀ ਦਾ ਹਰ ਤਰਾਂ ਦਾ ਸਾਥ ਦੇਣਗੇ,

    SHO ਅਵਤਾਰ ਸਿੰਘ ਧਾਲੀਵਾਲ ਨੇ ਕਮੇਟੀ ਦੀ ਤਾਰੀਫ ਕਰਦਿਆਂ ਕਿਹਾ ਕੀ ਇਹ ਪੂਰੇ ਪੰਜਾਬ ਦੀਆ ਕਮੇਟੀਆਂ ਤੋਂ ਵੱਖਰੀ ਕਮੇਟੀ ਹੈ ਜੋ ਕਿਸ ਵੀ ਨਸ਼ਾ ਕਾਰਨ ਵਾਲੇ ਦੀ ਨਾ ਤਾ ਵੀਡੀਓ ਬਣਾਉਂਦੇ ਹਨ ਤੇ ਨਾ ਹੀ ਓਹਨਾ ਦੀ ਕੁੱਟਮਾਰ ਕਰਦੇ ਹਨ ਸਗੋਂ ਓਹਨਾ ਨੂੰ ਪਿਆਰ ਨਾਲ ਸਮਝਾ ਕੇ ਨਸ਼ਾ ਛਡਾਊ ਸੈਂਟਰ ਵਿਚ ਦਾਖ਼ਲ ਕਰਵਾ ਦਿੰਦੇ ਹਨ ਜਿਸ ਦੇ ਮੱਦੇ ਨਜ਼ਰ ਅੱਜ 5 ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰ ਵਿਚ ਲਿਜਾਇਆ ਗਿਆ ਤੇ ਨਸ਼ਾ ਛੱਡਣ ਵਾਲ਼ੇ ਨੌਜਵਾਨਾਂ ਨੇ ਨਸ਼ਾ ਛੱਡਣ ਦਾ ਪੂਰਨ ਭਰੋਸਾ ਦਵਾਇਆ

    ਇਹ ਨਸ਼ਾ ਛਡਾਊ ਕਮੇਟੀ ਲਗਾਤਾਰ ਇਕ ਮਹੀਨੇ ਤੋਂ ਲਗਾਤਾਰ ਪਿੰਡ ਸ਼ੇਰਪੁਰ ਦੇ ਹਰ ਸੜਕ ਤੇ ਪਹਿਰਾ ਦੇ ਰਹੇ ਹਨ ਤੇ ਉਸ ਦੇ ਨਤੀਜੇ ਆਉਣੇ ਸ਼ੁਰੂ ਹੋਗਏ ਹਨ, ਤੇ ਜਿੰਨੇ ਵੀ ਨੌਜਵਾਨ ਨਸ਼ਾ ਲੈਣ ਜਾਂ ਕਰਨ ਆਉਂਦੇ ਹਨ ਓਹਨਾ ਨੂੰ ਵੀ ਸਮਝਾ ਕੇ ਆਪਣੇ ਨਾਲ ਪਹਿਰਿਆਂ ਤੇ ਖੜਨ ਲੈਣ ਮਜਬੂਰ ਕਰ ਦਿੱਤਾ ਹੈ, ਤੇ ਹੁਣ ਉਹ ਨੌਜਵਾਨ ਵੀ ਨਸ਼ਾ ਛੱਡ ਕੇ ਕਮੇਟੀ ਦਾ ਪੂਰਨ ਸਾਥ ਦੇ ਰਹੇ ਹਨ

    ਪਿੰਡ ਸ਼ੇਰਪੁਰ ਤੇ ਖੇੜੀ ਕਲਾਂ ਦੇ ਦੇ ਪਿੰਡ ਵਾਸੀ ਵੀ ਇਹਨਾਂ ਨੌਜਵਾਨਾਂ ਦਾ ਪੂਰਨ ਸਾਥ ਦੇ ਰਹੇ ਹਨ, ਤੇ ਇਸ ਕਮੇਟੀ ਦਾ ਹਰ ਤਰੀਕੇ ਨਾਲ ਮਦਦ ਕਰ ਰਹੇ ਹਨ ਚਾਹੇ ਉਹ ਰਾਸ਼ਨ ਦੀ ਸੇਵਾ ਹੋਵੇ ਚਾਹੇ ਪੈਸੇ ਦੀ, ਕਮੇਟੀ ਨੇ ਚੋਣਵੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕੇ ਸਾਡੀ ਸ਼ੇਰਪੁਰ ਵਾਸੀਆਂ ਨੂੰ ਬੇਨਤੀ ਹੈ ਕਿ ਹੋਰ ਸ਼ੇਰਪੁਰ ਵਾਸੀ ਇਸ ਕਮੇਟੀ ਦਾ ਸਾਥ ਦੇਣ ਲਈ ਅੱਗੇ ਆਉਣ ਤਾ ਜੋ ਇਸ ਨਸ਼ੇ ਦਾ ਖ਼ਤਮ ਹੋ ਸਕੇ

  • ਗਾਰੰਟੀ ਆ ਭੀਵਾਨ ਹਸਪਤਾਲ ਤੋਂ ਸਸਤਾ ਹਸਪਤਾਲ ਨੀ ਹੋਣਾ ਪੰਜਾਬ ਵਿੱਚ

    ਗਾਰੰਟੀ ਆ ਭੀਵਾਨ ਹਸਪਤਾਲ ਤੋਂ ਸਸਤਾ ਹਸਪਤਾਲ ਨੀ ਹੋਣਾ ਪੰਜਾਬ ਵਿੱਚ

    ਗਾਰੰਟੀ ਆ ਭੀਵਾਨ ਹਸਪਤਾਲ ਤੋਂ ਸਸਤਾ ਹਸਪਤਾਲ ਨੀ ਹੋਣਾ ਪੰਜਾਬ ਵਿੱਚ

    ਭੀਵਾਨ ਹਸਪਤਾਲ ਜਿਲ੍ਹਾ ਲੁਧਿਆਣਾ ਦੇ ਜਗਰਾਓਂ ਵਿਚ ਸਥਿਤ ਹੈ, ਇਹ ਹਸਪਤਾਲ ਪੰਜਾਬ ਦੇ ਸਸਤੇ ਹਸਪਤਾਲਾਂ ਵਿਚੋਂ ਇੱਕ ਹੈ, ਇਹ ਇੱਕ ਅਜਿਹਾ ਹਸਪਤਾਲ ਹੈ ਜਿਥੇ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ਼ ਆਯੂਸ਼ਮਾਨ ਕਾਰਡ ਤੇ ਬਿਲਕੁਲ ਫ੍ਰੀ ਤੇ ਤਸੱਲੀਬਖ਼ਸ ਕੀਤਾ ਜਾਂਦਾ ਹੈ I

    ਭੀਵਾਨ ਹਸਪਤਾਲ ਵਿੱਚ 5 ਲੱਖ ਵਾਲੇ ਆਯੂਸ਼ਮਾਨ ਕਾਰਡ ਤੇ ਬਹੁਤ ਸਾਰੇ ਅਪ੍ਰੇਸ਼ਨ ਬਿਲਕੁਲ ਫ੍ਰੀ ਕੀਤੇ ਜਾਂਦੇ ਨੇ ਜਿਵੇਂ ਕਿ ਚੁਲ੍ਹੇ ਬਦਲਣ ਦਾ ਅਪ੍ਰੇਸ਼ਨ, ਗੁਰਦੇ ਦੀ ਪੱਥਰੀ ਦਾ ਅਪ੍ਰੇਸ਼ਨ, ਲਿਗਾਮੈਂਟ ਦਾ ਅਪ੍ਰੇਸ਼ਨ, ਬੱਚੇਦਾਨੀ ਦੀ ਰਸੌਲੀ, ਗੋਡੇ ਬਦਲਣ ਦਾ ਅਪ੍ਰੇਸ਼ਨ, ਗਦੂਦਾਂ ਦਾ ਅਪ੍ਰੇਸ਼ਨ ਆਦਿ ਬਿਲਕੁਲ ਫ੍ਰੀ ਕੀਤੇ ਜਾਂਦੇ ਨੇ, ਇਸ ਤੋਂ ਇਲਾਵਾ ਜੇਕਰ ਕੋਈ ਹੋਰ ਵੀ ਅਪ੍ਰੇਸ਼ਨ ਕਰਵਾਉਣਾ ਚਾਹੁੰਦਾ ਹੈ ਤਾਂ ਅਪ੍ਰੇਸ਼ਨ ਦਾ ਖਰਚਾ ਪੰਜਾਬ ਦੇ ਬਾਕੀ ਹਸਪਤਾਲਾਂ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਹੋਵੇਗਾ I

    ਇਸ ਹਸਪਤਾਲ ਦੀ ਇੱਕ ਖਾਸੀਅਤ ਹੋਰ ਵੀ ਹੈ ਕਿ ਇਹ ਹਸਪਤਾਲ ਹੋਰਾਂ ਹਸਪਤਾਲਾਂ ਵਾਂਗੂ ਆਯੂਸ਼ਮਾਨ ਕਾਰਡ ਤੇ ਫ੍ਰੀ ਅਪ੍ਰੇਸ਼ਨ ਦਿਖਾ ਕੈ ਰਿਪੋਰਟਾਂ ਵਿੱਚੋ ਪੈਸੇ ਨਹੀਂ ਕਮਾਉਂਦਾ ਕਿਉਂਕਿ ਇਸ ਹਸਪਤਾਲ ਵਿੱਚ ਟੈਸਟ ਵੀ ਬਿਲਕੁਲ ਫ੍ਰੀ ਕੀਤੇ ਜਾਂਦੇ ਨੇ I

    https://youtu.be/jZ9bAmcwOvY?si=uVTF17SBhiay9WjY

    ਭੀਵਾਨ ਹਸਪਤਾਲ ਵਿੱਚ ਅਗਰ ਕੋਈ ਗਰੀਬ ਜਿਸ ਕੋਲ ਨਾ ਤਾਂ ਆਯੂਸ਼ਮਾਨ ਕਾਰਡ ਹੈ ਨਾ ਹੀ ਇਲਾਜ਼ ਲਈ ਪੈਸੇ ਹਨ ਤਾਂ ਵੀ ਇਥੋਂ ਦੀ ਡਾਕਟਰ ਮੀਨੁ ਗੋਇਲ ਉਸਦਾ ਇਲਾਜ਼ ਫ੍ਰੀ ਕਰ ਦਿੰਦੀ ਹੈ ਕਿਉਂਕਿ ਡਾਕਟਰ ਦਾ ਮੰਨਨਾ ਹੈ ਕਿ ਹਰ ਕੰਮ ਪੈਸੇ ਲਈ ਨਹੀਂ ਕੀਤਾ ਜਾਂਦਾ ਕਿਉਂਕਿ ਸਾਡਾ ਮਕਸਦ ਇਹ ਹੁੰਦਾ ਹੈ ਕਿ ਇਨਸਾਨੀਅਤ ਵੀ ਕੋਈ ਚੀਜ਼ ਹੈ I

  • ਪਟਿਆਲਾ ਵਿਚ ਬਜ਼ੁਰਗ ਦੀ ਡੰਡੇ ਨਾਲ ਕੁੱਟ ਮਾਰ ਕਰਨ ਵਾਲ਼ੇ ASI ਸ਼ਾਮ ਲਾਲ ਨੂੰ ਕੀਤਾ ਸਸਪੈਂਡ

    ਪਟਿਆਲਾ ਵਿਚ ਬਜ਼ੁਰਗ ਦੀ ਡੰਡੇ ਨਾਲ ਕੁੱਟ ਮਾਰ ਕਰਨ ਵਾਲ਼ੇ ASI ਸ਼ਾਮ ਲਾਲ ਨੂੰ ਕੀਤਾ ਸਸਪੈਂਡ

    ਪਟਿਆਲਾ ਵਿਚ ਬਜ਼ੁਰਗ ਦੀ ਡੰਡੇ ਨਾਲ ਕੁੱਟ ਮਾਰ ਕਾਰਨ ਵਾਲ਼ੇ ASI ਸ਼ਾਮ ਲਾਲ ਨੂੰ ਕੀਤਾ ਸਸਪੈਂਡ

    ਸੋਸ਼ਲ ਮੀਡਿਆ ਤੇ ਕੱਲ ਦੀ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਪਟਿਆਲਾ ਤੋਂ ASI ਸ਼ਾਮ ਲਾਲ ਇਕ ਬਜ਼ੁਰਗ ਦੀ ਬੁਰੀ ਤਰਾਂ ਡੰਡੇ ਨਾਲ ਕੁੱਟ ਮਾਰ ਕਰ ਰਿਹਾ ਹੈ, ਜਿਸ ਨਾਲ ਬਜ਼ੁਰਗ ਆਪਣੇ ਆਪ ਨੂੰ ਬਚਾਉਂਦਾ ਹੋਇਆ ਤੇ ਬੇਬਸ ਹੋਇਆ ਨਜ਼ਰ ਆ ਰਿਹਾ ਹੈ

    ਪਰ ਜਦ ਮੀਡਿਆ ਨਾਲ ਬਜ਼ੁਰਗ ਨੇ ਗੱਲ ਬਾਤ ਕੀਤੀ ਤਾ ਦੱਸਿਆ ਕੀ ਰੋਜ਼ ਦੀ ਤਰਾਂ ਉਹ ਬਜ਼ੁਰਗ ਆਪਣੀ ਦੁਕਾਨ ਤੇ ਬੇਠਾ ਸਾਮਾਨ ਲਗਾ ਰਿਹਾ ਸੀ ਤੇ ਉਸੇ ਸਮੇ ਉਸ ਕੋਲ ASI ਸ਼ਾਮ ਲਾਲ ਆਇਆ ਤੇ ਬਜ਼ੁਰਗ ਤੋਂ 200 ਰੁਪਏ ਮੰਗਣਾ ਸ਼ੁਰੂ ਕਰ ਦਿੱਤਾ ਪਰ ਜਦ ਬਜ਼ੁਰਗ ਵੱਲੋਂ ASI ਸ਼ਾਮ ਲਾਲ ਨੂੰ ਕਿਹਾ ਗਿਆ ਕੀ ਹਜੇ ਤੱਕ ਤਾ ਮੇਰੀ ਬੋਹਣੀ ਵੀ ਨਹੀਂ ਹੋਈ ਤਾਂ ASI ਸ਼ਾਮ ਲਾਲ ਵਲੋਂ ਬਜ਼ੁਰਗ ਨੂੰ ਧਮਕਾਇਆ ਗਿਆ ਕੇ ਮੈਨੂੰ ਪੈਸੇ ਦੇ ਮੈਂ ਸ਼ਰਾਬ ਪੀਣੀ ਹੈ ਤੇ ਬਜ਼ੁਰਗ ਨੂੰ ਡੰਡੇ ਮਾਰ ਕੇ ਕੁੱਟਣ ਲੱਗਾ ਤੇ ਉਸੇ ਸਮੇ ਚੋਂਕ ਦੇ ਵਿਚ ਖੜੇ ਇਕ ਸਖਸ਼ ਵਲੋਂ ਉਸ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿਤੀ ਗਈ

    ASI ਸ਼ਾਮ ਲਾਲ ਦੀ ਅਨਾਜ ਮੰਡੀ ਥਾਣਾ ਪਟਿਆਲਾ ਵਿਖੇ ਪੰਜਾਬ ਪੁਲਿਸ ਦੀ ਨੌਕਰੀ ਕਰਦਾ ਸੀ ਤੇ ਜਦ ASI ਸ਼ਾਮ ਲਾਲ ਦੀ ਇਹ ਘਟਨਾ ਅਨਾਜ ਮੰਡੀ ਥਾਣਾ ਪਟਿਆਲਾ ਦੇ ਮੁੱਖ ਅਫਸਰ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਪਹਿਲਾਂ ਤਾਂ ਉਸ ਘਟਨਾ ਦੀ ਪੂਰੀ ਜਾਂਚ ਕੀਤੀ ਤੇ ਫਿਰ ASI ਸ਼ਾਮ ਲਾਲ ਨੂੰ ਨੌਕਰੀ ਤੋਂ ਕੱਢ ਲਾਇਨ ਹਾਜਰ ਕਰ ਦਿੱਤਾ, ਜਿਸ ਤੋਂ ਬਾਅਦ ਅਨਾਜ ਮੰਡੀ ਥਾਣਾ ਪਟਿਆਲਾ ਦੇ ਮੁੱਖ ਅਫਸਰ ਦੀ ਪਟਿਆਲਾ ਵਾਸੀਆਂ ਵਲੋਂ ਪ੍ਰਸ਼ੰਸ਼ਾ ਵੀ ਕੀਤੀ ਗਈ

    ਪਟਿਆਲਾ ਵਾਸੀਆਂ ਵਲੋਂ ਇਹ ਵੀ ਦੱਸਿਆ ਗਿਆ ASI ਸ਼ਾਮ ਲਾਲ ਪਹਿਲਾ ਵੀ ਨਸ਼ੇ ਦੀ ਹਾਲਤ ਵਿਚ ਡਿਊਟੀ ਕਰਦਾ ਸੀ ਤੇ ਨਸ਼ੇ ਦੀ ਹਾਲਤ ਵਿਚ ਲੋਕ ਨੂੰ ਪ੍ਰੇਸ਼ਾਨ ਕਰਦਾ ਸੀ ਤੇ ਜਿਸ ਦੀ ਸ਼ਕਾਇਤ ਅਨਾਜ ਮੰਡੀ ਥਾਣਾ ਪਟਿਆਲਾ ਦੇ ਮੁੱਖ ਅਫਸਰ ਨੂੰ ਕੀਤੀ ਗਈ ਸੀ ਜਿਸ ਦੇ ਵਿਚ ਉਸ ਨੂੰ ਆਖਰੀ ਚੇਤਾਵਨੀ ਦੇਕੇ ਛੱਡ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਗਿਆ ਸੀ ਕੇ ਅਗਰ ਅੱਗੇ ਤੋਂ ਇਸ ਤਰਾਂ ਦੀ ਕੋਈ ਵੀ ਸ਼ਕਾਇਤ ਆਈ ਤਾਂ ਉਸ ਤੇ ਸ਼ਖਤੀ ਨਾਲ ਕਾਰਵਾਈ ਕੀਤੀ ਜਾਵੇਗੀ

  • ਸ਼ੇਰਪੁਰ ਦੇ ਇਸ ਚਿੱਟੇ ਦੇ ਸੌਦਾਗਰ ਦਾ ਹੋਇਆ ਪਰਦਾ ਫਾਸ਼ ਸੀਜ ਹੋਈ ਸਾਰੀ ਪ੍ਰਾਪਰਟੀ ਪੜੋ ਸਾਰੀ ਖ਼ਬਰ

    ਸ਼ੇਰਪੁਰ ਦੇ ਇਸ ਚਿੱਟੇ ਦੇ ਸੌਦਾਗਰ ਦਾ ਹੋਇਆ ਪਰਦਾ ਫਾਸ਼ ਸੀਜ ਹੋਈ ਸਾਰੀ ਪ੍ਰਾਪਰਟੀ ਪੜੋ ਸਾਰੀ ਖ਼ਬਰ

     

    ਪਿਛਲੇ ਦਿਨ ਸ਼ੇਰਪੁਰ ਦੇ ਵਿਚ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇ ਦੇ ਰੋਕਥਾਮ ਲਈ ਇਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿਚ ਕਸਬਾ ਸ਼ੇਰਪੁਰ ਥਾਣਾ ( ਸੰਗਰੂਰ ) ਦੇ ਪਤਵੰਤੇ ਸੱਜਣ ਤੇ ਪਿੰਡ ਵਾਸੀ ਸ਼ਾਮਿਲ ਹੋਏ, ਜਿਸ ਵਿਚ ਨਸ਼ੇ ਦੇ ਬੁਰੇ ਨਤੀਜੇ ਵਾਰੇ ਦੱਸਿਆ ਗਿਆ ਤੇ ਨਸ਼ਾ ਕਿਸ ਤਰਾਂ ਛੱਡ ਸਕਦੇ ਹਾਂ ਇਸ ਦਾ ਤਰੀਕਾ ਵੀ ਲੋਕਾਂ ਨੂੰ ਦਸਿਆ ਗਿਆ

    ਇਸ ਪ੍ਰੋਗਰਾਮ ਦੇ ਵਿਚ ਸੰਗਰੂਰ ਦੇ SSP ਸੁਰਿੰਦਰ ਲਾਂਬਾ ਤੇ ਧੂਰੀ ਤੋਂ SP ਯੁਗੇਸ਼ ਸ਼ਰਮਾ ਨੇ ਹਾਜਰੀ ਲਗਵਾਈ ਜੋ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਦੀ ਅਗਵਾਈ ਦੇ ਵਿਚ ਕੀਤਾ ਗਿਆ, ਤੇ ਪਿੰਡ ਹੋਰ ਵੀ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਦਿਤੇ ਤੇ ਇਸ ਨਾ ਮੁਰਾਦ ਬਿਮਾਰੀ ਤੋਂ ਕਿਸ ਤਰਾਂ ਛੁਟਕਾਰਾ ਪਾ ਸਕਦੇ ਹਾਂ ਲੋਕਾਂ ਨੂੰ ਇਸ ਗੱਲਾਂ ਤੇ ਚਾਨਣਾ ਪਾਇਆ ਗਿਆ

    ਸੰਗਰੂਰ ਦੇ SSP ਸੁਰਿੰਦਰ ਲਾਂਬਾ ਨੇ ਪਿੰਡ ਸ਼ੇਰਪੁਰ ਦੇ ਵਿਚ ਬਣੀ ਨਸ਼ਾ ਚੜਾਉ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਨੌਜਵਾਨਾਂ ਦੀ ਪਿੰਡ ਪਿੰਡ ਵਿਚ ਲੋੜ ਹੈ, ਤਾਂ ਜੋ ਇਸ ਨਸ਼ੇ ਦਾ ਖ਼ਾਤਮਾ ਹੋ ਸਕੇ, ਇਸ ਪ੍ਰੋਗਰਾਮ ਦੇ ਵਿਚ SSP ਸੁਰਿੰਦਰ ਲਾਂਬਾ ਨੇ ਯੁਵਕ ਸੇਵਾਮਾ ਕਲੱਬ ਖੇੜੀ ਚਹਿਲਾਂ ਤੇ ਨਸ਼ਾ ਚੜਾਉ ਕਮੇਟੀ ਸ਼ੇਰਪੁਰ ਨੂੰ 20000 ਰੁਪਏ ਫੁੱਟਬਾਲ ਤੇ ਵਾਲੀਬਾਲ ਕਿਟਾਂ ਲਈ ਦੇਣ ਦਾ ਵਾਧਾ ਵੀ ਕੀਤਾ

    ਤੇ ਇਸ ਪ੍ਰੋਗਰਾਮ ਦੇ ਵਿਚ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਵਲੋਂ ਇਹ ਵੀ ਅਪੀਲ ਕੀਤੀ ਗਈ ਕੇ ਅਗਰ ਕੋਈ ਵੀ ਨੌਜਵਾਨ ਜਨਾਸ਼ ਛੱਡਣਾ ਚਾਉਂਦਾ ਤਾਂ ਉਹ ਸਾਡੇ ਨਾਲ ਰਾਬਤਾ ਕਰੇ ਅਸੀ ਉਸ ਦੀ ਪਹਿਚਾਣ ਗੁਪਤ ਰੱਖਾਂਗੇ ਤੇ ਉਸ ਨੂੰ ਨਸ਼ਾ ਚੜਾਉ ਕੈੰਪ ਦੇ ਵਿਚ ਭਾਰਤੀ ਕਰਵਾਇਆ ਜਾਵੇਗਾ ਤੇ ਇਸ ਦੇ ਵਿਚ ਉਸ ਨਸ਼ਾ ਛੱਡਣ ਵਾਲੇ ਤੇ ਜੋ ਵੀ ਖਰਚਾ ਆਵੇਗਾ ਉਹ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਵਲੋਂ ਕੀਤਾ ਜਾਵੇਗਾ

     

    https://youtu.be/X_8cETw4i_U

    ਥਾਣਾ ਸ਼ੇਰਪੁਰ ਦੇ ਮੁੱਖ ਅਫਸਰ SHO ਅਵਤਾਰ ਸਿੰਘ ਧਾਲੀਵਾਲ ਵਲੋਂ ਇਹ ਵੀ ਵਿਸ਼ਵਾਸ਼ ਦਵਾਈਆਂ ਗਿਆ ਕੀ ਜੇਕਰ ਮੇਰੇ ਏਰੀਆ ਸ਼ੇਰਪੁਰ ਥਾਣਾ ਦੇ ਵਿਚ ਕੋਈ ਵੀ ਨਸ਼ਾ ਵੇਚਦਾ ਮੈਨੂੰ ਮਿਲਿਆ ਉਸ ਨਾਲ ਕਿਸ ਵੀ ਤਰਾਂ ਦੀ ਨਰਮੀ ਨਹੀਂ ਵਰਤੀ ਜਾਵੇਗੀ ਤੇ ਉਸ ਤੇ ਹਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਸ ਨੂੰ ਜੇਲ ਭੇਜਿਆ ਜਾਵੇਗਾ